ਕੈਨੇਡੀਅਨ ਲੋਕਾਂ ਨਾਲ ਸਾਲ 2020 ’ਚ ਹਜ਼ਾਰਾਂ ਲੋਕਾਂ ਨਾਲ 6 ਅਰਬ ਤੋਂ ਵੱਧ ਰੁਪਏ ਦੀ ਹੋਈ ਠੱਗੀ : ਰਿਪੋਰਟ

197
Share

ਐਬਟਸਫੋਰਡ, 7 ਅਪ੍ਰੈਲ (ਪੰਜਾਬ ਮੇਲ)- ਸਾਲ 2020 ’ਚ ਪਹਿਲੀ ਜਨਵਰੀ ਤੋਂ 31 ਦਸੰਬਰ ਤੱਕ ਕੈਨੇਡਾ ਦੇ ਹਜ਼ਾਰਾਂ ਲੋਕਾਂ ਨਾਲ 10 ਕਰੋੜ, 64 ਲੱਖ ਕੈਨੇਡੀਅਨ ਡਾਲਰ ਭਾਵ ਤਕਰੀਬਨ 6 ਅਰਬ 17 ਕਰੋੜ 12 ਲੱਖ ਰੁਪਏ ਦੀ ਠੱਗੀ ਵਜੀ ਹੈ ਤੇ 2021 ਦੇ ਜਨਵਰੀ ਤੇ ਫਰਵਰੀ ਮਹੀਨੇ ’ਚ 7649 ਕੈਨੇਡੀਅਨ 34.6 ਮਿਲੀਅਨ ਡਾਲਰ ਦੀ ਧੋਖਾਧੜੀ ਦਾ ਸ਼ਿਕਾਰ ਹੋ ਚੁਕੇ ਹਨ। ਕੈਨੇਡੀਅਨ ਐਂਟੀ ਫਰਾਡ ਸੈਂਟਰ ਵਲੋਂ ਜਾਰੀ ਕੀਤੀ ਗਈ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਉਨ੍ਹਾਂ ਲੋਕਾਂ ਨਾਲ ਠੱਗੀ ਹੋਈ ਹੈ, ਜਿਹੜੇ ਕਰੈਡਿਟ ਕਾਰਡਾਂ ਰਾਹੀਂ ਖਰੀਦੋ-ਫਰੋਖਤ ਕਰਦੇ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 17,390 ਕੈਨੇਡੀਅਨ ਜ਼ਬਰਦਸਤੀ ਵਸੂਲੀ, 16,970 ਪਹਿਚਾਣ ਪੱਤਰ, 6649 ਨਿੱਜੀ ਜਾਣਕਾਰੀ, 3672 ਇੰਟਰਨੈੱਟ ਸਕੈਨ, 2297 ਨੌਕਰੀ ਸਕੈਨ, 2009 ਸਰਵਿਸ ਓਰੀਐਂਟਿਡ, 1049 ਵਪਾਰਕ ਅਦਾਰੇ ਤੇ 924 ਐਸਰਜੈਂਸੀ ਫੋਨ ਕਾਲਜ਼ ਰਾਹੀਂ ਅਤੇ 11,789 ਕੈਨੇਡੀਅਨ ਕੋਰੋਨਾ ਦੇ ਨਾਂਅ ’ਤੇ 72 ਲੱਖ ਡਾਲਰ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਅਪਰਾਧ ਰੋਕੂ ਟੀਮ ਵੈਨਕੂਵਰ ਦੀ ਐਗਜ਼ੈਕਟਿਵ ਡਾਇਰੈਕਟਰ ਲਿੰਡਾ ਐਨੀਜ਼ ਨੇ ਕਿਹਾ ਕਿ ਬੀਤੇ ਮਾਰਚ ਨੂੰ ਧੋਖਾਧੜੀ ਤੋਂ ਬਚੋਂ ਮਹੀਨੇ ਵਜੋਂ ਮਨਾਇਆ ਗਿਆ ਹੈ ਤੇ ਲੋਕਾਂ ਨੂੰ ਠੱਗਾਂ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ ਅਤੇ ਆਨਲਾਈਨ ਖਰੀਦਦਾਰੀ ਮੌਕੇ ਚੌਕਸੀ ਵਰਤਣੀ ਚਾਹੀਦੀ ਹੈ।

Share