ਕੈਨੇਡੀਅਨ ਪੀ.ਐੱਮ. ਦੀ ਮਾਂ ਮਾਰਗ੍ਰੇਟ ਟਰੂਡੋ ਦੇ ਮਾਂਟਰੀਅਲ ਸਥਿਤ ਘਰ ‘ਚ ਲੱਗੀ ਅੱਗ

683
Share

-ਹਸਪਤਾਲ ‘ਚ ਦਾਖਲ
ਓਟਾਵਾ, 29 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮਾਂ ਮਾਰਗ੍ਰੇਟ ਟਰੂਡੋ ਦੇ ਮਾਂਟਰੀਅਲ ਸਥਿਤ ਘਰ ਵਿਚ ਅੱਗ ਲੱਗ ਗਈ। ਉਹ ਘਟਨਾ ‘ਚ ਝੁਲਸ ਗਈ ਹੈ। ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਐਮਰਜੈਂਸੀ ਰਿਸਪਾਂਸ ਨੇ ਹਾਲਾਂਕਿ ਉਨ੍ਹਾਂ ਦੀ ਮਾਂ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਇਹ ਜ਼ਰੂਰ ਦੱਸਿਆ ਹੈ ਕਿ ਇਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਹਾਲਾਂਕਿ ਪ੍ਰਧਾਨ ਮੰਤਰੀ ਦਫਤਰ ਨੇ ਇਸ ਬਾਰੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਉਥੇ ਹੀ ਰੇਡੀਓ ਕੈਨੇਡਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਪੇਰੀ ਟਰੂਡੋ ਦੀ ਪਤਨੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮਾਂ ਦਾ ਦਮ ਘੁੱਟਣ ਲੱਗਾ ਸੀ ਅਤੇ ਉਹ ਝੁਲਸ ਵੀ ਗਈ ਸੀ, ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ 5ਵੀਂ ਮੰਜ਼ਿਲ ਦੀ ਛੱਤ ‘ਤੇ ਲੱਗੀ, ਜਿਸ ਨੂੰ ਬੁਝਾਉਣ ਵਿਚ ਫਾਇਰ ਬ੍ਰਿਗੇਡ ਦੀਆਂ 70 ਗੱਡੀਆਂ ਨੂੰ ਲਗਾਇਆ ਗਿਆ। ਅਪਾਰਟਮੈਂਟ ਤੋਂ ਤਿੰਨ ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।


Share