ਚੀਨ, 22 ਮਾਰਚ (ਪੰਜਾਬ ਮੇਲ)- ਚੀਨ ਨੇ ਕੈਨੇਡਾ ਦੇ ਉਨ੍ਹਾਂ ਦੋ ਨਾਗਰਿਕਾਂ ‘ਚੋਂ ਇਕ ਮਾਈਕਲ ਸਪਾਵੋਰ ਵਿਰੁੱਧ ਦਰਜ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਪੂਰੀ ਕਰ ਲਈ ਪਰ ਅਜੇ ਉਨ੍ਹਾਂ ‘ਤੇ ਕੋਈ ਫੈਸਲਾ ਨਹੀਂ ਆਇਆ ਹੈ। ਦੋ ਸਾਲ ਪਹਿਲਾਂ ਕੈਨੇਡਾ ‘ਚ ਚੀਨ ਦੀ ਦੂਰਸੰਚਾਰ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਦੀ ਗ੍ਰਿਫਤਾਰੀ ਦੇ ਬਦਲੇ ‘ਚ ਇਨ੍ਹਾਂ ਦੋ ਕੈਨੇਡੀਅਨ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।