ਕੈਨੇਡਾ ਹਵਾਈ ਅੱਡਿਆਂ ’ਤੇ ਹੋਟਲ ਬੁਕਿੰਗ ਨੂੰ ਲੈ ਕੇ ਖੱਜਲ-ਖੁਆਰੀ ਦਾ ਸਾਹਮਣਾ ਕਰ ਰਹੇ ਨੇ ਲੋਕ

434
Share

-ਕੋਰੋਨਾ ਪਾਸ ਸਰਟੀਫ਼ਿਕੇਟ ਲੈ ਕੇ ਵੱਖ-ਵੱਖ ਹਵਾਈ ਅੱਡਿਆਂ ਤੋਂ ਸਿੱਧੇ ਘਰ ਹੋਏ ਰਵਾਨਾ
-ਪੀਲ ਪੁਲਿਸ ਨੇ ਕੀਤਾ ਪ੍ਰਤੀ ਵਿਅਕਤੀ 800 ਡਾਲਰ ਜੁਰਮਾਨਾ
ਐਡਮਿੰਟਨ, 1 ਮਾਰਚ (ਪੰਜਾਬ ਮੇਲ)- ਕੈਨੇਡਾ ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਤੇ ਦੇਸ਼ ਤੋਂ ਬਾਹਰ ਨਾ ਜਾਣ ਲਈ ਕੀਤੀ ਗਈ ਸਖ਼ਤੀ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਦੁਨੀਆਂ ਭਰ ਦੇ ਕੈਨੇਡਾ ਤੋਂ ਬਾਹਰੋਂ ਆ ਕੇ ਰਹਿ ਰਹੇ ਲੋਕਾਂ ਦੀ ਸ਼ਿਕਾਇਤ ਪੁਲਿਸ ਤੇ ਸਰਕਾਰ ਨੂੰ ਭਾਵੇਂ ਜਾਇਜ਼ ਲੱਗ ਰਹੀ ਹੈ ਪਰ ਫਿਰ ਵੀ ਸਰਕਾਰ ਲੋਕਾਂ ਨੂੰ ਹੋਟਲਾਂ ’ਚ ਰੁਕਣ ਲਈ ਮਜਬੂਰ ਕਰ ਰਹੀ ਹੈ। ਉਧਰ ਲੋਕਾਂ ਦਾ ਕਹਿਣਾ ਹੈ ਕਿ ਕਈ ਘੰਟਿਆਂ ਦਾ ਹਵਾਈ ਸਫ਼ਰ ਤੈਅ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਈ-ਕਈ ਘੰਟੇ ਹੋਟਲਾਂ ਵਿਚ ਕਮਰੇ ਬੁੱਕ ਕਰਾਉਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਖੱਜਲ-ਖੁਆਰੀ ਨੂੰ ਲੈ ਕੇ ਲੋਕ ਹੱਥਾਂ ’ਚ ਕੋਰੋਨਾ ਪਾਸ ਸਰਟੀਫ਼ਿਕੇਟ ਲੈ ਕੇ ਵੱਖ-ਵੱਖ ਹਵਾਈ ਅੱਡਿਆਂ ਤੋਂ ਸਿੱਧੇ ਘਰ ਰਵਾਨਾ ਹੋ ਗਏ, ਜਿਸ ਨੂੰ ਲੈ ਕੇ ਪੀਲ ਪੁਲਿਸ ਨੇ ਉਨ੍ਹਾਂ ਯਾਤਰੀਆਂ ਨੂੰ ਪ੍ਰਤੀ ਵਿਅਕਤੀ 800 ਡਾਲਰ ਜੁਰਮਾਨਾ ਕੀਤਾ ਹੈ। ਉੱਥੇ ਹੀ ਪੀਲ ਮੁਖੀ ਦਾ ਕਹਿਣਾ ਹੈ ਕਿ ਜੁਰਮਾਨਾ ਕੀਤੇ ਕਿਸੇ ਵੀ ਵਿਅਕਤੀ ਨੂੰ ਉਹ ਗਿ੍ਰਫ਼ਤਾਰ ਨਹੀਂ ਕਰ ਸਕਦੇ। ਇਸ ਨੂੰ ਲੈ ਕੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਲੋਕ 800 ਡਾਲਰ ਦੇ ਕੇ ਆਪਣੇ ਘਰ 14 ਦਿਨਾਂ ਲਈ ਇਕਾਂਤਵਾਸ ਲਈ ਤਿਆਰ ਹਨ। ਉਧਰ ਸਰਕਾਰ ਹੋਟਲਾਂ ’ਚ ਯਾਤਰੀਆਂ ਦੇ ਕਮਰੇ ਬੁੱਕ ਕਰਵਾਉਣ ਲਈ ਕੋਈ ਹੋਰ ਸਰਲ ਤਰੀਕਾ ਕੱਢਣ ਲਈ ਕਹਿ ਰਹੀ ਹੈ।

Share