ਕੈਨੇਡਾ ਸੰਸਦੀ ਚੋਣਾਂ: ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬੀ ਉਮੀਦਵਾਰਾਂ ਦੇ ਚੋਣ ਬੋਰਡਾਂ ਨੂੰ ਨੁਕਸਾਨ

1305
Share

ਐਬਟਸਫੋਰਡ, 16 ਸਤੰਬਰ (ਪੰਜਾਬ ਮੇਲ)-ਕੈਨੇਡਾ ਦੀਆਂ 20 ਸਤੰਬਰ ਨੂੰ ਹੋ ਰਹੀਆਂ ਸੰਸਦੀ ਚੋਣਾਂ ਵਾਸਤੇ ਮਿਸ਼ਨ ਮਾਸਕੀ ਫਰੇਜ਼ਰ ਕੈਨਨ ਸੰਸਦੀ ਹਲਕੇ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਗੀਤ ਗਰੇਵਾਲ ਅਤੇ ਐਬਟਸਫੋਰਡ ਦੀ ਨਗਰਪਾਲਿਕਾ ਦੇ ਕੌਂਸਲਰ ਵਾਸਤੇ 25 ਸਤੰਬਰ ਨੂੰ ਹੋ ਰਹੀ ਚੋਣ ਵਾਸਤੇ ਪੰਜਾਬੀ ਉਮੀਦਵਾਰ ਦੇਵ ਸਿੱਧੂ ਦੇ ਚੋਣ ਬੋਰਡਾਂ ਨੂੰ ਸ਼ਰਾਰਤੀ ਅਨਸਰਾਂ ਨੇ ਨੁਕਸਾਨ ਪਹੁੰਚਾਇਆ ਹੈ। ਦੋਵਾਂ ਉਮੀਦਵਾਰਾਂ ਦੇ ਕਈ ਚੋਣ ਬੋਰਡ ਤੋੜ ਕੇ ਸੜਕ ’ਤੇ ਖਿਲਾਰ ਦਿੱਤੇ।
ਗੀਤ ਗਰੇਵਾਲ ਨੇ ਆਪਣੇ ਨਾਂ ਵਾਲੇ ਚੋਣ ਬੋਰਡ ਲਾਏ ਹੋਏ ਹਨ, ਜਦਕਿ ਦੇਵ ਸਿੱਧੂ ਨੇ ਆਪਣੀ ਤਸਵੀਰ ਵਾਲੇ ਚੋਣ ਬੋਰਡ ਲਾਏ ਹੋਏ ਹਨ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੂਹੜਪੁਰਾ ਨਾਲ ਸਬੰਧਿਤ ਤੇ ਲੰਡਨ ਯੂਨੀਵਰਸਿਟੀ ਤੋਂ ਵਕਾਲਤ ਪਾਸ ਗੀਤ ਗਰੇਵਾਲ ਪਹਿਲੀ ਵਾਰ ਸੰਸਦ ਮੈਂਬਰ ਬਣਨ ਲਈ ਆਪਣੀ ਕਿਸਮਤ ਅਜ਼ਮਾ ਰਹੀ ਹੈ, ਜਦਕਿ ਜ਼ਿਲ੍ਹਾ ਮੋਗਾ ਦੇ ਪਿੰਡ ਰੋਡੇ ਨਾਲ ਸੰਬੰਧਤ ਅਤੇ ਫਰੇਜ਼ਰ ਵੈਲੀ ਯੂਨੀਵਰਸਿਟੀ ਦੇ ਚਾਂਸਲਰ ਡਾ. ਐਂਡੀ ਸਿੱਧੂ ਦਾ ਫਰਜ਼ੰਦ ਦੇਵ ਸਿੱਧੂ ਕੌਂਸਲਰ ਵਾਸਤੇ ਸਖ਼ਤ ਮਿਹਨਤ ਕਰ ਰਿਹਾ ਹੈ।

Share