ਕੈਨੇਡਾ ਸੰਸਦੀ ਚੋਣਾਂ: ਭਾਰੀ ਗਿਣਤੀ ’ਚ ਮੈਦਾਨ ’ਚ ਉੱਤਰੀਆਂ ਪੰਜਾਬਣਾਂ

484
Share

– 338 ਸੰਸਦ ਮੈਂਬਰਾਂ ਦੀ ਚੋਣ ਲਈ 20 ਸਤੰਬਰ ਨੂੰ ਹੋਣਗੀਆਂ ਚੋਣਾਂ
– 10 ਤੋਂ 13 ਸਤੰਬਰ ਤੱਕ ਹੋਵੇਗੀ ਅਡਵਾਂਸ ਵੋਟਿੰਗ
ਟੋਰਾਂਟੋ, 1 ਸਤੰਬਰ (ਪੰਜਾਬ ਮੇਲ)- ਕੈਨੇਡਾ ’ਚ ਹੋਣ ਜਾ ਰਹੀਆਂ ਸੰਸਦੀ ਚੋਣਾਂ ਲਈ ਇਸ ਵੇਲੇ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਹੈ। 20 ਸਤੰਬਰ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿਚ 338 ਸੰਸਦ ਮੈਂਬਰ ਚੁਣੇ ਜਾਣਗੇ। ਇਨ੍ਹਾਂ ਚੋਣਾਂ ਵਿਚ ਪੰਜਾਬਣਾਂ ਨੇ ਆਪਣਾ ਪੂਰਾ ਜੋਸ਼ ਪ੍ਰਗਟ ਕੀਤਾ ਹੈ ਅਤੇ ਇਸ ਤਰ੍ਹਾਂ 21 ਪੰਜਾਬਣਾਂ ਚੋਣ ਮੈਦਾਨ ਵਿਚ ਨਿੱਤਰੀਆਂ ਹਨ। ਜਿਨ੍ਹਾਂ ਵਿਚ ਸੋਨੀਆ ਸਿੱਧੂ, ਸਬੀਨਾ ਸਿੰਘ, ਜੈਗ ਸਹੋਤਾ, ਰੂਬੀ ਸਹੋਤਾ, ਕਮਲ ਖਹਿਰਾ, ਬਰਦਿਸ਼ ਚੱਗਰ, ਅੰਜੂ ਢਿੱਲੋਂ, ਸਰਬੀਨਾ ਗਰੋਵਰ, ਰਾਜਪ੍ਰੀਤ ਤੂਰ, ਸੁੱਖੀ ਜੰਡੂ, ਟੀਨਾ ਬੈਂਸ, ਇੰਦਰਾ ਬੈਂਸ, ਈਸ਼ਾ ਕੋਹਲੀ, ਮੇਢਾ ਜੋਸ਼ੀ ਪ੍ਰੀਤੀ ਲਾਂਬਾ, ਜਸਵੀਨ ਰਤਨ, ਅਨੀਤਾ ਅਨੰਦ, ਗੁਨੀਤ ਗਰੇਵਾਲ, ਲਖਵਿੰਦਰ ਝੱਜ, ਨਰਵੀਨ ਗਿੱਲ ਤੇ ਸਰਬੀਨਾ ਗਰੋਵਰ ਸ਼ਾਮਲ ਹਨ।
ਇਨ੍ਹਾਂ ਵਿਚੋਂ ਜੈਗ ਸਹੋਤਾ, ਕਮਲ ਖਹਿਰਾ, ਸੋਨੀਆ ਸਿੱਧੂ, ਅਨੀਤਾ ਆਨੰਦ, ਬਰਦਿਸ਼ ਚੱਗਰ, ਅੰਜੂ ਢਿੱਲੋਂ, ਰੂਬੀ ਸਹੋਤਾ ਪਿਛਲੀ ਸੰਸਦ ਵਿਚ ਵੀ ਮੈਂਬਰ ਚੁਣੀਆਂ ਗਈਆਂ ਸਨ ਅਤੇ ਇਸ ਵਾਰ ਵੀ ਆਪਣੀ ਕਿਸਮਤ ਅਜਮਾਈ ਕਰ ਰਹੀਆਂ ਹਨ। ਇਨ੍ਹਾਂ ਚੋਣਾਂ ਲਈ 10 ਤੋਂ 13 ਸਤੰਬਰ ਤੱਕ ਅਡਵਾਂਸ ਵੋਟਿੰਗ ਹੋਵੇਗੀ। ਪਿਛਲੀ ਵਾਰ ਦੇ 29 ਸੰਸਦ ਮੈਂਬਰ ਇਸ ਵਾਰ ਚੋਣ ਮੈਦਾਨ ਵਿਚ ਨਹੀਂ ਨਿਤਰੇ ਹਨ। ਇਨ੍ਹਾਂ ਵਿਚ ਨਵਦੀਪ ਸਿੰਘ ਬੈਂਸ, ਰਮੇਸ਼ ਸੰਘਾ, ਗਗਨ ਸਕੰਦ ਵੀ ਸ਼ਾਮਲ ਹਨ। ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਲਾਵਾ ਜਗਮੀਤ ਸਿੰਘ, ਵੇਅਸ ਫਰਾਂਸਿਕ, ਅਨੈਮੀ ਪਾਲ ਅਤੇ ਮੈਕਸੀਅਮ ਬਰਨੀਅਰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।

Share