ਕੈਨੇਡਾ ਸਰਕਾਰ 2021 ਦੌਰਾਨ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਕਰੇਗੀ ਸਵਾਗਤ

386
Share

ਵਿੰਨੀਪੈੱਗ, 13 ਮਾਰਚ (ਪੰਜਾਬ ਮੇਲ)- ਇਮੀਗ੍ਰਏਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈ. ਆਰ. ਸੀ. ਸੀ.) ਦੇ ਅੰਕੜਿਆਂ ਅਨੁਸਾਰ ਜਨਵਰੀ 2021 ‘ਚ ਕੈਨੇਡਾ ਨੇ ਤਕਰੀਬਨ 25,000 ਦੇ ਕਰੀਬ ਪ੍ਰਵਾਸੀਆਂ ਦਾ ਸਵਾਗਤ ਕੀਤਾ ਹੈ ਜੋ ਕਿ ਪਿਛਲੇ ਸਾਲ ਫਰਵਰੀ ਮਹੀਨੇ ਤੋਂ ਬਾਅਦ ਹੁਣ ਤੱਕ ਕੈਨੇਡੀਅਨ ਇੰਮੀਗ੍ਰੇਸ਼ਨ ਲਈ ਸਭ ਤੋਂ ਮਹੱਤਵਪੂਰਨ ਮਹੀਨਾ ਰਿਹਾ ਹੈ ਜਦਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਅੰਕੜਾ ਹਰ ਮਹੀਨੇ ਲਗਪਗ 25,000 ਤੋਂ 35,000 ਦੇ ਕਰੀਬ ਸੀ | ਸਾਲ 2020 ਦੌਰਾਨ ਸਿਰਫ਼ 1,84,370 ਨਵੇਂ ਪ੍ਰਵਾਸੀ ਹੀ ਕੈਨੇਡਾ ਆਏ ਸਨ, ਜੋ ਕਿ ਇੰਮੀਗ੍ਰੇਸ਼ਨ, ਰਫਿਊਜ਼ੀ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈ. ਆਰ. ਸੀ. ਸੀ.) ਦੇ 341,000 ਦੇ ਟੀਚੇ ਤੋਂ ਬਹੁਤ ਘੱਟ ਸਨ ਅਤੇ ਸਾਲ 1998 ਤੋਂ ਬਾਅਦ ਕੈਨੇਡੀਅਨ ਇੰਮੀਗ੍ਰੇਸ਼ਨ ਲਈ ਪ੍ਰਵਾਸੀਆਂ ਦੇ ਸਵਾਗਤ ਪੱਖੋਂ ਇਹ ਸਭ ਤੋਂ ਕਮਜ਼ੋਰ ਸਾਲ ਕਿਹਾ ਜਾ ਸਕਦਾ ਹੈ | ਇਸ ਘਾਟ ਨੂੰ ਪੂਰਾ ਕਰਨ ਲਈ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਸਿਨੋ ਨੇ ਐਲਾਨ ਕਰਦਿਆਂ ਕਿਹਾ ਕਿ ਸਾਲ 2021 ਦੌਰਾਨ ਕੈਨੇਡਾ ਸਰਕਾਰ ਨੇ 4,01,000 ਨਵੇਂ ਸਥਾਈ ਵਸਨੀਕਾਂ ਦਾ ਸਵਾਗਤ ਕਰਨ ਦਾ ਟੀਚਾ ਰੱਖਿਆ ਹੈ ਅਤੇ ਜੇਕਰ ਸਰਕਾਰ ਇਹ ਟੀਚਾ ਹਾਸਲ ਕਰ ਲੈਂਦੀ ਹੈ ਤਾਂ ਕੈਨੇਡਾ ਦੇ ਇਤਿਹਾਸ ਵਿਚ ਇੰਮੀਗ੍ਰੇਸ਼ਨ ਪੱਖੋਂ ਇਹ ਸਭ ਤੋਂ ਮਜ਼ਬੂਤ ਸਾਲ ਹੋਵੇਗਾ | ਇਸ ਤੋਂ ਪਹਿਲਾਂ ਸਾਲ 1913 ਦੌਰਾਨ 401,000 ਨਵੇਂ ਪ੍ਰਵਾਸੀ ਕੈਨੇਡਾ ਪਹੁੰਚੇ ਸਨ |


Share