ਕੈਨੇਡਾ ਸਰਕਾਰ 1 ਲੱਖ ਭਾਰਤੀਆਂ ਨੂੰ ਦੇਵੇਗੀ ਪੀ.ਆਰ.!

424
Share

ਟੋਰਾਂਟੋ, 17 ਨਵੰਬਰ (ਪੰਜਾਬ ਮੇਲ)- ਕੈਨੇਡਾ ਸਰਕਾਰ ਵੱਲੋਂ ਭਾਰਤ ਨਾਲ ਸਿੱਧਾ ਹਵਾਈ ਸੰਪਰਕ ਪੰਜ ਮਹੀਨੇ ਬੰਦ ਰੱਖਣ ਵਰਗੇ ਸਖ਼ਤ ਫੈਸਲੇ ਵੀ ਭਾਰਤੀ ਲੋਕਾਂ ਦੇ ਹੌਸਲੇ ਪਸਤ ਨਹੀਂ ਕਰ ਸਕੇ ਅਤੇ ਇਸ ਸਾਲ ਕੈਨੇਡਾ ਦੀ ਪੀ.ਆਰ. ਲੈਣ ਦੇ ਮਾਮਲੇ ਵਿਚ ਭਾਰਤੀ ਨਵਾਂ ਰਿਕਾਰਡ ਕਾਇਮ ਕਰਨ ਜਾ ਰਹੇ ਹਨ। 2019 ’ਚ ਸਭ ਤੋਂ ਵੱਧ 84 ਹਜ਼ਾਰ ਭਾਰਤੀ ਨਾਗਰਿਕ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਬਣੇ ਸਨ ਪਰ ਇਸ ਵਾਰ ਅਗਸਤ ਤੱਕ ਹੀ 70 ਹਜ਼ਾਰ ਦਾ ਅੰਕੜਾ ਪਾਰ ਹੋ ਗਿਆ ਅਤੇ ਚਾਰ ਮਹੀਨਿਆਂ ਦੇ ਅੰਕੜੇ ਆਉਣੇ ਬਾਕੀ ਹਨ। ਪੀ.ਆਰ. ਲੈਣ ਵਾਲਿਆਂ ’ਚ ਭਾਰਤੀ ਨਾਗਰਿਕਾਂ ਦੀ ਗਿਣਤੀ ਵੱਧ ਹੋਣ ਦਾ ਮੁੱਖ ਕਾਰਨ ਕੈਨੇਡਾ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਚਲਾਈਆਂ ਵਿਸ਼ੇਸ਼ ਇੰਮੀਗ੍ਰੇਸ਼ਨ ਯੋਜਨਾਵਾਂ ਰਹੀਆਂ।
ਇਨ੍ਹਾਂ ਯੋਜਨਾਵਾਂ ਅਧੀਨ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਕੈਨੇਡਾ ’ਚ ਮੌਜੂਦ ਵਿਦਿਆਰਥੀਆਂ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਪੀ.ਆਰ. ਦੇਣ ਦੀ ਤਰਜੀਹ ਦਿਤੀ ਗਈ।


Share