ਕੈਨੇਡਾ ਸਰਕਾਰ ਨੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ 20 ਘੰਟੇ ਪ੍ਰਤੀ ਹਫ਼ਤਾ ਕੰਮ ਕਰਨ ਦੀ ਸ਼ਰਤ ਹਟਾਈ

46
Share

ਸਰੀ, 7 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)-ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਚਿਰੋਕਣੀ ਮੰਗ ਨੂੰ ਪ੍ਰਵਾਨ ਕਰਦਿਆਂ ਕੈਨੇਡਾ ਦੇ ਇਮੀਗ੍ਰੇਸ਼ਨਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਸੀਨੇ ਫਰੇਜ਼ਰ ਨੇ ਅੱਜ ਐਲਾਨ ਕੀਤਾ ਹੇ ਕਿ ਵਿਦਿਆਰਥੀਆਂ ਲਈ 20-ਘੰਟੇ-ਪ੍ਰਤੀ-ਹਫ਼ਤਾ ਕੰਮ ਕਰਨ ਦੀ ਸੀਮਾ ਅਸਥਾਈ ਤੌਰ ਤੇ ਹਟਾ ਲਈ ਹੈ ਅਤੇ ਪੋਸਟ-ਸੈਕੰਡਰੀ ਦੇ ਯੋਗ ਵਿਦਿਆਰਥੀ ਕਲਾਸ ਸੈਸ਼ਨ ਦੌਰਾਨ ਕੈਂਪਸ ਤੋਂ ਬਾਹਰ ਕੰਮ ਕਰਨ ਦੀ ਇਜਾਜ਼ਤ ਹੋਵੇਗੀ। .

ਇਹ ਫੈਸਲਾ 15 ਨਵੰਬਰ 2022 ਤੋਂ ਲਾਗੂ ਹੋਵੇਗਾ ਅਤੇ 31 ਦਸੰਬਰ2023 ਤੱਕ ਜਾਰੀ ਰਹੇਗਾ। ਇਸ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀ ਜੋ ਕੈਨੇਡਾ ਵਿੱਚ ਹਨ ਅਤੇ ਜਿਨ੍ਹਾਂ ਕੋਲ ਸਟੱਡੀ ਪਰਮਿਟ ਤੇ ਕੈਂਪਸ ਤੋਂ ਬਾਹਰ ਕੰਮ ਕਰਨ ਦਾ ਅਧਿਕਾਰ ਹੈਉਨ੍ਹਾਂ ਨੂੰ 20-ਘੰਟੇ-ਪ੍ਰਤੀ-ਹਫ਼ਤੇ ਦੇ ਨਿਯਮ ਤੋਂ ਛੋਟ ਹੋਵੇਗੀ। ਵਿਦੇਸ਼ੀ ਨਾਗਰਿਕ ਜਿਨ੍ਹਾਂ ਨੇ ਪਹਿਲਾਂ ਹੀ ਸਟੱਡੀ ਪਰਮਿਟ ਦੀ ਅਰਜ਼ੀ ਦਿੱਤੀ ਹੋਈ ਹੈਉਹ ਵੀ ਇਸ ਅਸਥਾਈ ਤਬਦੀਲੀ ਦਾ ਲਾਭ ਲੈਣ ਦੇ ਯੋਗ ਹੋਣਗੇਬਸ਼ਰਤੇ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਹੋ ਗਈ ਹੋਵੇ।

ਸੀਨ ਫਰੇਜ਼ਰ ਨੇ ਕਿਹਾ ਕਿ ਇਸ ਨਾਲ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਕੀਮਤੀ ਕੰਮ ਦਾ ਤਜਰਬਾ ਹਾਸਲ ਕਰਨ ਦਾ ਵੱਡਾ ਮੌਕਾ ਪ੍ਰਦਾਨ ਹੋਵਗਾ ਅਤੇ ਮਹਾਂਮਾਰੀ ਤੋਂ ਬਾਅਦ ਕੈਨੇਡਾ ਦੇ ਵਿਕਾਸ ਨੂੰ ਕਾਇਮ ਰੱਖਣ ਲਈ ਕਾਮਿਆਂ ਦੀ ਉਪਲਬਧਤਾ ਵਧੇਗੀ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਇਸ ਵੇਲੇ 500,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਸੰਭਾਵੀ ਤੌਰ ਤੇ ਵਾਧੂ ਘੰਟੇ ਕੰਮ ਕਰਨ ਲਈ ਉਪਲਬਧ ਹਨ ਅਤੇ ਇਸ ਅਸਥਾਈ ਤਬਦੀਲੀ ਨਾਲ ਅੰਤਰਰਾਸ਼ਟਰੀ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖਦੇ ਹੋਏਕੈਨੇਡਾ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।


Share