ਕੈਨੇਡਾ ਸਰਕਾਰ ਜਲਦ ਜਾਰੀ ਕਰੇਗੀ ਟੀਕਾਕਰਨ ਪਾਸਪੋਰਟ

481
Share

ਵਿਨੀਪੈਗ, 13 ਅਗਸਤ (ਪੰਜਾਬ ਮੇਲ)- ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਸਿਨੋ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਕੈਨੇਡੀਅਨ ਜਲਦੀ ਹੀ ਇਕ ਸਰਕਾਰੀ ਦਸਤਾਵੇਜ਼ ਪ੍ਰਾਪਤ ਕਰ ਸਕਣਗੇ, ਜੋ ਕਿ ਰਸਮੀ ਤੌਰ ‘ਤੇ ਵੈਕਸੀਨ ਪਾਸਪੋਰਟ ਹੋਵੇਗਾ, ਜਿਸ ‘ਚ ਧਾਰਕ ਦੇ ਟੀਕੇ ਦਾ ਇਤਿਹਾਸ, ਟੀਕੇ ਦੀ ਕਿਸਮ, ਟੀਕਾਕਰਨ ਦੀ ਮਿਤੀ, ਟੀਕਾਕਰਨ ਦਾ ਸਥਾਨ ਅਤੇ ਹੋਰ ਜਾਣਕਾਰੀ ਸ਼ਾਮਿਲ ਹੋਵੇਗੀ | ਇਹ ਪ੍ਰਮਾਣ ਪੱਤਰ ਕੈਨੇਡਾ ‘ਚ ਰਹਿਣ ਵਾਲਿਆਂ ਨੂੰ ਵਧੇਰੇ ਆਸਾਨੀ ਨਾਲ ਯਾਤਰਾ ਕਰਨ ਦੀ ਆਗਿਆ ਦੇਵੇਗਾ ਅਤੇ ਇਹ ਪ੍ਰਮਾਣ ਪੱਤਰ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਅਸਥਾਈ ਨਿਵਾਸੀਆਂ ਲਈ ਵੀ ਉਪਲਬਧ ਹੋਵੇਗਾ | ਇਹ ਅਧਿਕਾਰਤ ਡਿਜੀਟਲ ਪਾਸਪੋਰਟ ਸੂਬਿਆਂ ਅਤੇ ਪ੍ਰਦੇਸ਼ਾਂ ਦੁਆਰਾ ਮੁਹੱਈਆ ਕਰਵਾਏ ਗਏ ਡਾਟਾ ਦੀ ਵਰਤੋਂ ਕਰੇਗਾ , ਜੋ ਆਪਣੇ ਵਸਨੀਕਾਂ ਦੇ ਟੀਕਾਕਰਨ ਦਾ ਰਿਕਾਰਡ ਰੱਖਦੇ ਹਨ |


Share