ਕੈਨੇਡਾ ਸਮਰ ਗੇਮਜ਼ 2022: ਪਹਿਲਵਾਨ ਰੁਪਿੰਦਰ ਜੌਹਲ ਕਰੇਗੀ ਬੀ.ਸੀ. ਦੇ ਖਿਡਾਰੀਆਂ ਦੀ ਅਗਵਾਈ

9
Share

ਸਰੀ, 6 ਅਗਸਤ (ਹਰਦਮ ਮਾਨ/ਪੰਜਾਬ ਮੇਲ)-ਛੋਟੀ ਉਮਰ ’ਚ ਵੱਡੀਆਂ ਮੱਲ੍ਹਾਂ ਮਾਰਨ ਵਾਲੀ ਐਬਟਸਫੋਰਡ ਦੇ ਰੌਬਰਟ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਤੇ ਉੱਘੀ ਪਹਿਲਵਾਨ ਰੁਪਿੰਦਰ ਜੌਹਲ ਨੂੰ ਇਕ ਹੋਰ ਵੱਡਾ ਮਾਣ 6 ਅਗਸਤ ਨੂੰ ਉਸ ਵੇਲੇ ਹਾਸਲ ਹੋਵੇਗਾ, ਜਦੋਂ ਉਹ ਨਿਆਗਰਾ (ਓਨਟਾਰੀਓ) ਵਿਚ ‘ਕੈਨੇਡਾ ਸਮਰ ਗੇਮਜ਼ 2022’ ਦੇ ਉਦਘਾਟਨੀ ਸਮਾਰੋਹ ’ਚ ਬਿ੍ਰਟਿਸ਼ ਕੋਲੰਬੀਆ ਦਾ ਝੰਡਾ ਫੜ੍ਹ ਕੇ ਬੀ.ਸੀ. ਦੇ ਖਿਡਾਰੀਆਂ ਦੀ ਅਗਵਾਈ ਕਰੇਗੀ। ਇਹ ਖੇਡਾਂ 6 ਤੋਂ 21 ਅਗਸਤ 2022 ਤੱਕ ਚੱਲਣਗੀਆਂ।
ਰੌਬਰਟ ਬੈਟਮੈਨ ਸੈਕੰਡਰੀ ਸਕੂਲ ਦੀ 17 ਸਾਲਾ ਵਿਦਿਆਰਥਣ ਰੁਪਿੰਦਰ ਜੌਹਲ ਨੇ 2022 ਅੰਡਰ-17 ਵਿਸ਼ਵ ਚੈਂਪੀਅਨਸ਼ਿਪ ਅਤੇ ਅੰਡਰ-17 ਪੈਨ ਐਮ ਚੈਂਪੀਅਨਸ਼ਿਪ ਸਮੇਤ ਕਈ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ਵਿਚ ਵੀ ਕੈਨੇਡਾ ਦੀ ਅਗਵਾਈ ਕੀਤੀ ਹੈ। ਉਸ ਨੇ ਹਾਲ ਵਿਚ 73 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਮਗਾ ਜਿੱਤਿਆ ਹੈ ਅਤੇ ਸਰਬੋਤਮ ਵੋਮੈਨ ਪਹਿਲਵਾਨ ਅਵਾਰਡ ਵੀ ਜਿੱਤਿਆ ਹੈ। ਜੌਹਲ ਨੇ 2022 ਵਿਚ ਅੰਡਰ-17 ਕੈਨੇਡੀਅਨ ਟਰਾਇਲ ਵਿਚ ਸੋਨੇ ਦਾ ਤਗਮਾ ਅਤੇ ਅੰਡਰ-20 ਕੈਨੇਡੀਅਨ ਟਰਾਇਲ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ।
ਨੈਸ਼ਨਲ ਸਮਰ ਖੇਡਾਂ ਵਿਚ ਰੁਪਿੰਦਰ ਜੌਹਲ ਤੋਂ ਇਲਾਵਾ ਐਬਸਫੋਰਡ ਦੇ ਹੋਰ ਜਿਹੜੇ ਐਥਲੀਟ ਭਾਗ ਲੈ ਰਹੇ ਹਨ, ਉਨ੍ਹਾਂ ਵਿਚ ਅਬੀਗੈਲ ਜੈਨਜ਼ੇਨ (ਬਾਕਸ ਲੈਕਰੋਸ), ਲੈਨਾ ਡੂਏਕ (ਰਗਬੀ ), ਲੁਈਸੇਨ ਰੋਮੀਓ (ਰਗਬੀ), ਲੂਕਾ ਕਿਮ (ਸਾਫਟਬਾਲ), ਹੰਟਰ ਅਰੁਲਪ੍ਰਗਾਸਮ (ਵਾਲੀਬਾਲ), ਜੋਨਾਥਨ ਲੈਟਕੇਮੈਨ (ਵਾਲੀਬਾਲ), ਤੇਜਵੀਰ ਢੀਂਡਸਾ। (ਕੁਸ਼ਤੀ), ਜਗਵੀਰ ਗਰੇਵਾਲ (ਕੁਸ਼ਤੀ), ਹਮਰਾਜ ਸੰਧਰ (ਕੁਸ਼ਤੀ) ਅਤੇ ਮਿਕੇਲਾ ਟ੍ਰੋਲਲੈਂਡ (ਕੁਸ਼ਤੀ) ਸ਼ਾਮਲ ਹਨ।

Share