ਕੈਨੇਡਾ ਵੱਲੋਂ 2021 ’ਚ ਜਾਰੀ ਕੀਤੇ ਗਏ ਰਿਕਾਰਡਤੋੜ ਵੀਜ਼ੇ

484
Share

-ਭਾਰਤੀ ਵਿਦਿਆਰਥੀਆਂ ਦੀ ਗਿਣਤੀ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨਾਲੋਂ ਵਧੇਰੇ
ਟੋਰਾਂਟੋ, 26 ਮਾਰਚ (ਪੰਜਾਬ ਮੇਲ)- ਕੈਨੇਡਾ ਨੇ ਰਿਕਾਰਡ ਤੋੜਦੇ ਹੋਏ 2021 ਵਿਚ ਸਟੱਡੀ ਪਰਮਿਟ ਪ੍ਰੋਗਰਾਮ ਰਾਹੀਂ ਵੱਡੀ ਗਿਣਤੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕੀਤਾ ਹੈ। ਕੈਨੇਡਾ ਨੇ ਪਿਛਲੇ ਸਾਲ ਤਕਰੀਬਨ 450,000 ਨਵੇਂ ਸਟੱਡੀ ਪਰਮਿਟ ਜਾਰੀ ਕੀਤੇ ਸਨ। ਉਥੇ ਹੀ ਭਾਰਤ ਸਭ ਤੋਂ ਵੱਡਾ ਲਾਭਪਾਤਰੀ ਸੀ, ਜਿਸ ਵਿਚ ਭਾਰਤੀ ਵਿਦਿਆਰਥੀਆਂ ਨੂੰ 2 ਲੱਖ 15 ਹਜ਼ਾਰ ਤੋਂ ਵਧੇਰੇ ਪਰਮਿਟ ਜਾਰੀ ਕੀਤੇ ਗਏ ਸਨ। ਇਸੇ ਤਰ੍ਹਾਂ ਚੀਨ ਦੂਜੇ ਨੰਬਰ ’ਤੇ ਆਇਆ, ਜਿਸ ਨੇ ਲਗਭਗ 1 ਲੱਖ 5 ਹਜ਼ਾਰ ਤੋਂ ਵੱਧ ਸਟੱਡੀ ਪਰਮਿਟ ਪ੍ਰਾਪਤ ਕੀਤੇ। ਮਹਾਮਾਰੀ ਕਾਰਨ ਕੈਨੇਡਾ ਨੇ 2020 ਵਿਚ ਸਿਰਫ਼ 255,000 ਤੋਂ ਜ਼ਿਆਦਾ ਸਟੱਡੀ ਪਰਮਿਟ ਜਾਰੀ ਕੀਤੇ ਸਨ।¿;
ਦੱਸ ਦੇਈਏ ਕਿ 31 ਦਸੰਬਰ 2021 ਤੱਕ ਕੈਨੇਡਾ ’ਚ ਲਗਭਗ 6 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਪਹੁੰਚੇ ਸਨ ਪਰ ਇਹ ਗਿਣਤੀ 2019 ’ਚ ਦਰਜ ਕੀਤੇ ਗਏ 640,000 ਦੇ ਅੰਕੜੇ ਤੋਂ ਘੱਟ ਹੈ। ਜਦੋਂ ਕਿ ਮਹਾਮਾਰੀ ਕਾਰਨ 2020 ਵਿਚ ਇਹ ਗਿਣਤੀ ਲਗਭਗ 530,000 ਵਿਦੇਸ਼ੀ ਵਿਦਿਆਰਥੀਆਂ ਤੱਕ ਡਿੱਗ ਗਈ ਸੀ। ਉਥੇ ਹੀ ਇਹ ਗਿਣਤੀ 2021 ਵਿਚ ਫਿਰ ਵੱਧ ਗਈ।
ਜੇਕਰ ਬਾਕੀ ਦੇਸ਼ਾਂ ਨਾਲ ਤੁਲਨਾ ਕਰੀਏ, ਤਾਂ ਭਾਰਤੀ ਵਿਦਿਆਰਥੀਆਂ ਨੂੰ ਵੱਧ ਵੀਜ਼ੇ ਹਾਸਲ ਹੋਏ ਹਨ। ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ 2 ਲੱਖ 15 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਕੈਨੇਡਾ ਪਹੁੰਚੇ ਸਨ। ਉਥੇ ਹੀ ਚੀਨ ਤੋਂ 1 ਲੱਖ 5 ਹਜ਼ਾਰ ਤੋਂ ਵੱਧ, ਫਰਾਂਸ ਤੋਂ 26 ਹਜ਼ਾਰ ਤੋਂ ਵੱਧ, ਇਰਾਨ ਤੋਂ 16 ਹਜ਼ਾਰ 900, ਵੀਅਤਨਾਮ ਤੋਂ 16 ਹਜ਼ਾਰ 800 ਤੋਂ ਵੱਧ, ਦੱਖਣੀ ਕੋਰੀਆ ਤੋਂ 15 ਹਜ਼ਾਰ 500 ਤੋਂ ਵੱਧ, ਫਿਲੀਪੀਨ ਤੋਂ 15 ਹਜ਼ਾਰ 545, ਅਮਰੀਕਾ ਅਤੇ ਨਾਈਜ਼ੀਰੀਆ ਤੋਂ 13 ਹਜ਼ਾਰ 700 ਤੋਂ ਵੱਧ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦਿੱਤਾ ਗਿਆ।

Share