ਕੈਨੇਡਾ ਵੱਲੋਂ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲਗਾਈ ਪਾਬੰਦੀ ’ਚ 21 ਸਤੰਬਰ ਤੱਕ ਵਾਧਾ

492
Share

ਟੋਰਾਂਟੋ, 10 ਅਗਸਤ (ਪੰਜਾਬ ਮੇਲ)- ਕੈਨੇਡਾ ਨੇ ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਦੇ ਮੱਦੇਨਜ਼ਰ ਭਾਰਤ ਤੋਂ ਸਿੱਧੀਆਂ ਯਾਤਰੀ ਉਡਾਣਾਂ ’ਤੇ ਲਗਾਈ ਪਾਬੰਦੀ ਨੂੰ 21 ਸਤੰਬਰ ਤੱਕ ਵਧਾ ਦਿੱਤਾ ਹੈ।
ਕੈਨੇਡਾ ਦੇ ਟਰਾਂਸਪੋਰਟ ਵਿਭਾਗ ਨੇ ਸੋਮਵਾਰ ਨੂੰ ਬਿਆਨ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ, ‘ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੀ ਤਾਜ਼ਾ ਜਨਤਕ ਸਿਹਤ ਸਲਾਹ ਦੇ ਆਧਾਰ ’ਤੇ ਕੈਨੇਡਾ ਟਰਾਂਸਪੋਰਟ ਵਿਭਾਗ ਨੋਟਿਸ ਟੂ ਏਅਰਮੈਨ ਦਾ ਵਿਸਥਾਰ ਕਰ ਰਿਹਾ ਹੈ, ਜਿਸ ਤਹਿਤ ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਵਪਾਰਕ ਅਤੇ ਨਿੱਜੀ ਉਡਾਣਾਂ ’ਤੇ 21 ਸਤੰਬਰ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ।’

Share