ਕੈਨੇਡਾ ਵੱਲੋਂ ਬਾਰਡਰ ਬੰਦ ਰੱਖਣ ਦੇ ਫ਼ੈਸਲੇ ਤੋਂ ਅਮਰੀਕਾ ਵਾਲੇ ਸਖ਼ਤ ਗੁੱਸੇ

465
Share

ਵਾਸ਼ਿੰਗਟਨ, 20 ਜੂਨ (ਪੰਜਾਬ ਮੇਲ)- ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਸਰਹੱਦ ਇਕ ਮਹੀਨਾ ਹੋਰ ਬੰਦ ਰੱਖਣ ਦੇ ਫ਼ੈਸਲੇ ਤੋਂ ਅਮਰੀਕਾ ਵਾਲੇ ਸਖ਼ਤ ਗੁੱਸੇ ਵਿਚ ਹਨ ਅਤੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਕਪਾਸੜ ਤੌਰ ’ਤੇ ਬਾਰਡਰ ਖੋਲ੍ਹਣ ਦੀ ਅਪੀਲ ਕੀਤੀ ਜਾ ਰਹੀ ਹੈ। ਨਿਊ ਯਾਰਕ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਬਰਾਇਨ ਹਿਗਿਨਜ਼ ਨੇ ਕਿਹਾ ਕਿ ਜਦੋਂ ਐਨ.ਐਚ.ਐਲ. ਦੇ ਖਿਡਾਰੀਆਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿਤੀ ਜਾ ਸਕਦੀ ਹੈ ਤਾਂ ਦੋਵੇਂ ਟੀਕੇ ਲਗਵਾ ਚੁੱਕੇ ਅਮਰੀਕਾ ਵਾਸੀਆਂ ਨੂੰ ਬਾਰਡਰ ਪਾਰ ਕਰਨ ਤੋਂ ਰੋਕਣਾ ਬਿਲਕੁਲ ਬੇਤੁਕਾ ਫ਼ੈਸਲਾ ਹੈ।


Share