ਕੈਨੇਡਾ ਵਿੱਚ ਦੋ ਸਿੱਖ ਡਾਕਟਰ ਭਰਾਵਾਂ ਨੇ ਕਰੋਨਾਵਾਇਰਸ ਪੀੜਤਾਂ ਦੇ ਇਲਾਜ ਲਈ ਕਟਵਾਈ ਆਪਣੀ ਦਾੜੀ

802
Share

ਟੋਰਾਂਟੋ, 7 ਮਈ (ਪੰਜਾਬ ਮੇਲ)- ਕੈਨੇਡਾ ਵਿੱਚ ਦੋ ਸਿੱਖ ਡਾਕਟਰ ਭਰਾਵਾਂ ਨੇ ਮਨੁੱਖਤਾ ਦੀ ਸੇਵਾ ਦੇ ਜਜ਼ਬੇ ਅੱਗੇ ਦਾੜ੍ਹੀ ਕੱਟਣ ਦਾ ‘ਬੇਹੱਦ ਮੁਸ਼ਕਲ ਫ਼ੈਸਲਾ’ ਲਿਆ ਹੈ ਤਾਂ ਜੋ ਉਹ ਕਰੋਨਾਵਾਇਰਸ ਨਾਲ ਜੂਝ ਰਹੇ ਮਰੀਜ਼ਾਂ ਦੇ ਇਲਾਜ ਦੌਰਾਨ ਨਿੱਜੀ ਸੁਰੱਖਿਆ ਵਜੋਂ ਲੋੜੀਂਦੇ ਮੈਡੀਕਲ ਮਾਸਕ ਪਹਿਨ ਸਕਣ। ਮੀਡੀਆ ਰਿਪੋਰਟਾਂ ਅਨੁਸਾਰ ਮੌਂਟਰੀਆਲ ਦੇ ਡਾਕਟਰ ਸੰਜੀਤ ਸਿੰਘ ਸਲੂਜਾ ਅਤੇ ਉਨ੍ਹਾਂ ਦੇ ਭਰਾ ਰਾਜੀਤ ਸਿੰਘ, ਜੋ ਕਿ ਮੈਕਗਿਲ ਯੂਨੀਵਰਸਿਟੀ ਹੈਲਥ ਸੈਂਟਰ (ਐੱਮਯੂਐੱਚਸੀ) ਮੌਂਟਰੀਆਲ ਜਨਰਲ ਅਤੇ ਰੌਇਲ ਵਿਕਟੋਰੀਆ ਹਸਪਤਾਲਾਂ ਵਿੱਚ ਨਿਊਰੋਸਰਜਨ ਹਨ, ਨੇ ਆਪਣੇ ਧਾਰਮਿਕ ਆਗੂਆਂ, ਪਰਿਵਾਰ ਅਤੇ ਸਨੇਹੀਆਂ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਆਪਣੀ ਦਾੜ੍ਹੀ ਕਟਵਾਉਣ ਦਾ ਫ਼ੈਸਲਾ ਲਿਆ। ਐੱਮਯੂਐੱਚਸੀ ਨੇ ਬਿਆਨ ਰਾਹੀਂ ਕਿਹਾ, ‘‘ਸਿੱਖ ਹੋਣ ਕਾਰਨ ਦਾੜ੍ਹੀ ਉਨ੍ਹਾਂ ਦੀ ਪਛਾਣ ਦਾ ਅਹਿਮ ਹਿੱਸਾ ਹੈ ਪਰ ਇਸ ਕਾਰਨ ਉਹ ਮਾਸਕ ਪਾਉਣ ਤੋਂ ਅਸਮਰੱਥ ਸਨ। ਕਾਫੀ ਸੋਚ-ਵਿਚਾਰ ਮਗਰੋਂ ਉਨ੍ਹਾਂ ਨੇ ਆਪਣੀ ਦਾੜ੍ਹੀ ਕਟਵਾਉਣ ਦਾ ਫ਼ੈਸਲਾ ਲਿਆ ਹੈ।’’ ਸਿੰਘ ਸਲੂਜਾ ਨੇ ਐੱਮਯੂਐੱਚਸੀ ਵੈੱਬਸਾਈਟ ’ਤੇ ਪਾਈ ਵੀਡੀਓ ਵਿੱਚ ਦੱਸਿਆ, ‘‘ਅਸੀਂ ਕੰਮ ਨਾ ਕਰਨਾ ਵੀ ਚੁਣ ਸਕਦੇ ਸੀ, ਪਰ ਅਜਿਹੇ ਸਮੇਂ ਵਿੱਚ ਜਦੋਂ ਸਿਹਤ-ਸੰਭਾਲ ਵਿੱਚ ਲੱਗੇ ਕਾਮੇ ਬਿਮਾਰ ਹੋ ਰਹੇ ਹਨ, ਤਾਂ ਸਾਡੇ ਫ਼ੈਸਲੇ ਨਾਲ ਪਹਿਲਾਂ ਹੀ ਦਬਾਅ ਹੇਠ ਆ ਰਹੇ ਢਾਂਚੇ ’ਤੇ ਹੋਰ ਬੋਝ ਪੈਣਾ ਸੀ। ਅਸੀਂ ਬੜੀ ਆਸਾਨੀ ਨਾਲ ਉਦੋਂ ਤੱਕ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਨਾ ਕਰਨ ਦਾ ਫ਼ੈਸਲਾ ਲੈ ਸਕਦੇ ਸੀ ਜਦੋਂ ਤੱਕ ਸਾਨੂੰ ਢੁਕਵਾਂ ਸਾਜ਼ੋ-ਸਾਮਾਨ ਨਾ ਮਿਲਦਾ, ਪਰ ਇਹ ਡਾਕਟਰੀ ਦਾ ਪੇਸ਼ਾ ਚੁਣਨ ਮੌਕੇ ਚੁੱਕੀ ਸਹੁੰ ਅਤੇ ਸੇਵਾ ਦੇ ਸਿਧਾਂਤਾਂ ਵਿਰੁੱਧ ਸੀ।’’ ਉਨ੍ਹਾਂ ਕਿਹਾ, ‘‘ਇਹ ਸਾਡੇ ਲਈ ਬਹੁਤ ਹੀ ਔਖਾ ਫ਼ੈਸਲਾ ਸੀ, ਪਰ ਸਾਨੂੰ ਲੱਗਿਆ ਕਿ ਸੰਕਟ ਦੇ ਅਜਿਹੇ ਸਮੇਂ ਵਿੱਚ ਇਹ ਕਰਨਾ ਬਹੁਤ ਜ਼ਰੂਰੀ ਹੈ।’’

ਮੀਡੀਆ ਰਿਪੋਰਟਾਂ ਅਨੁਸਾਰ ਸਿੰਘ ਸਲੂਜਾ ਨੇ ਕਿਹਾ, ‘‘ਇਹ ਫ਼ੈਸਲਾ ਮੇਰੇ ਲਈ ਬਹੁਤ ਦੁਖਦਾਈ ਸੀ। ਇਹ ਮੇਰੀ ਪਛਾਣ ਦਾ ਹਿੱਸਾ ਸੀ। ਹੁਣ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੱਖਰੇ ਢੱਗ ਨਾਲ ਦੇਖਦਾ ਹਾਂ। ਹਰ ਸਵੇਰ ਜਦੋਂ ਮੈਂ ਆਪਣੇ-ਆਪ ਨੂੰ ਦੇਖਦਾ ਹਾਂ, ਤਾਂ ਇੱਕ ਧੱਕਾ ਜਿਹਾ ਲੱਗਦਾ ਹੈ। ਹਾਲੇ ਵੀ ਅਸੀਂ ਸਹਿਜ ਮਹਿਸੂਸ ਨਹੀਂ ਕਰਦੇ ਹਾਂ।’’ ਉਨ੍ਹਾਂ ਅੱਗੇ ਕਿਹਾ, ‘‘ਕੋਵਿਡ ਦੇ ਏਨੇ ਜ਼ਿਆਦਾ ਮਰੀਜ਼ ਆ ਰਹੇ ਸਨ ਅਤੇ ਅਸੀਂ ਪਾਸੇ ਹੋ ਨਹੀਂ ਬੈਠ ਸਕਦੇ ਸੀ। ਇਹ ਵੱਖਰੀ ਤਰ੍ਹਾਂ ਦੀ ਸਥਿਤੀ ਸੀ, ਜਿਸ ਕਰਕੇ ਸਾਨੂੰ ਮਦਦ ਕਰਨ ਲਈ ਇਹ ਕਰਨਾ ਹੀ ਪੈਣਾ ਸੀ।’’
ਕੈਨੇਡਾ ਵਿੱਚ ਕਰੋਨਾਵਾਇਰਸ ਪੀੜਤਾਂ ਦੀ ਗਿਣਤੀ 62,035 ’ਤੇ ਪਹੁੰਚ ਗਈ ਹੈ ਅਤੇ ਹੁਣ ਤੱਕ 4,043 ਮੌਤਾਂ ਹੋ ਚੁੱਕੀਆਂ ਹਨ। ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਓਂਟਾਰੀਓ ਅਤੇ ਕਿਊਬੈਕ ਹਨ। ਇਹ ਦੇਸ਼ ਨਿੱਜੀ ਸੁਰੱਖਿਆ ਸਾਜ਼ੋ


Share