ਕੈਨੇਡਾ ਵਿਜ਼ਟਰ ਵੀਜ਼ੇ ਵਾਲੇ ਸ਼ਰਤਾਂ ਤਹਿਤ ਕਰ ਸਕਦੇ ਨੇ ਵਰਕ ਪਰਮਿਟ ਅਪਲਾਈ

494
Share

ਐਡਮਿੰਟਨ, 29 ਸਤੰਬਰ (ਪੰਜਾਬ ਮੇਲ)- ਕੈਨੇਡਾ ਦੀ ਨਵੀਂ ਸਰਕਾਰ ਨੇ ਇਕ ਹੋਰ ਮੰਗ ਨੂੰ ਸਵੀਕਾਰ ਕਰਦੇ ਹੋਏ ਐਲਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੈਨੇਡਾ ਨੇ ਵਿਜ਼ਟਰ ਵੀਜ਼ੇ ਦਿੱਤੇ ਹਨ, ਉਹ ਕੈਨੇਡਾ ਦੀ ਧਰਤੀ ਉੱਤਰਦੇ ਹੀ ਵਰਕ ਪਰਮਿਟ ਅਪਲਾਈ ਕਰ ਸਕਦੇ ਹਨ ਪਰ ਉਨ੍ਹਾਂ ਨੇ ਕੁਝ ਸ਼ਰਤਾਂ ਵੀ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦੇ ਸੱਦੇ ’ਤੇ ਉਹ ਕੈਨੇਡਾ ਦੇ ਵਿਜ਼ਟਰ ਵੀਜ਼ੇ ’ਤੇ ਜਾ ਰਹੇ ਹਨ, ਉਹ ਕੈਨੇਡਾ ਦਾ ਪੀ.ਆਰ. ਹੋਣਾ ਚਾਹੀਦਾ ਹੈ ਅਤੇ ਨਾਲ ਹੀ ਜੋ ਵੀ ਤੁਹਾਨੂੰ ਵਿਜ਼ਟਰ ਵੀਜ਼ੇ ਤੋਂ ਵਰਕ ਪਰਮਿਟ ’ਤੇ ਲੈ ਕੇ ਜਾ ਰਿਹਾ ਹੈ, ਉਸ ਕੋਲ ਐੱਲ.ਐੱਮ.ਆਈ. ਦਾ ਪੂਰਾ ਰਿਕਾਰਡ ਹੋਣਾ ਲਾਜ਼ਮੀ ਹੈ। ਦੱਸਣਾ ਚਾਹੁੰਦੇ ਹਾਂ ਕਿ ਇਸ ਐਲਾਨ ਨਾਲ ਬਹੁਤ ਸਾਰੇ ਵਿਚਾਰ ਅਧੀਨ ਲੋਕਾਂ ਨੂੰ ਫਾਇਦਾ ਹੋਵੇਗਾ ਪਰ ਕੁਝ ਲੋਕਾਂ ਨੇ ਟਰੂਡੋ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਵਰਕ ਪਰਮਿਟ ਤੋਂ ਕੈਨੇਡਾ ਪੀ.ਆਰ. ਪਾਉਣ ਲਈ ਆਈਲਟਸ ਟੈਸਟ ਤੋਂ ਛੋਟ ਦਿੱਤੀ ਜਾਵੇ, ਜਿਸ ਦੀ ਕਈ ਮੰਤਰੀਆਂ ਨੇ ਹਮਾਇਤ ਵੀ ਕੀਤੀ ਹੈ।

Share