ਕੈਨੇਡਾ ਵਿਚ ਸਤੰਬਰ ਮਹੀਨੇ ਦੌਰਾਨ 157,000 ਨੌਕਰੀਆਂ ਦਾ ਵਾਧਾ

706
Share

ਬੀ.ਸੀ. ਕੋਰੋਨਾ ਮਹਾਂਮਾਰੀ ਤੋਂ ਮਜ਼ਬੂਤੀ ਨਾਲ ਉੱਭਰ ਰਿਹਾ ਹੈ-ਰਵੀ ਕਾਹਲੋਂ
ਸਰੀ, 12 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)- ਕੈਨੇਡਾ ਵਿਚ ਸਤੰਬਰ ਮਹੀਨੇ ਦੌਰਾਨ 157,000 ਨੌਕਰੀਆਂ ਦਾ ਵਾਧਾ ਹੋਇਆ ਹੈ ਅਤੇ ਇਸ ਨਾਲ ਹੁਣ ਕੈਨੇਡਾ ਵਿਚ ਬੇ-ਰੁਜਗਾਰੀ ਦੀ ਦਰ ਫਰਵਰੀ 2020 ਦੇ ਪੱਧਰ ਤੱਕ ਪਹੁੰਚ ਗਈ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਸਤੰਬਰ ਮਹੀਨੇ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿਚ 12,300 ਨੌਕਰੀਆਂ ਦਾ ਵਾਧਾ ਹੋਇਆ ਹੈ ਅਤੇ ਸੂਬੇ ਵਿਚ ਬੇਰੁਜਗਾਰੀ ਦੀ ਦਰ 5.9% ਦਰਜ ਕੀਤੀ ਗਈ ਹੈ।
ਇਸੇ ਦੌਰਾਨ ਬੀ.ਸੀ. ਦੇ ਇਕਨੌਮਿਕ ਰਿਕਵਰੀ ਅਤੇ ਜੌਬਸ ਮੰਤਰੀ ਰਵੀ ਕਾਹਲੋਂ ਨੇ ਕਿਹਾ ਹੈ ਕਿ ਅੰਕੜੇ ਦਰਸਾਉਂਦੇ ਹਨ ਕਿ ਬੀ.ਸੀ. ਕੋਰੋਨਾ ਮਹਾਂਮਾਰੀ ਤੋਂ ਮਜ਼ਬੂਤੀ ਨਾਲ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸ ਜੌਰਜ, ਓਕਾਨਾਗਨ ਅਤੇ ਕੈਰੀਬੂ ਇਲਾਕਿਆਂ ਵਿਚ ਸਭ ਤੋਂ ਵੱਧ ਨਵੀਆਂ ਨੌਕਰੀਆਂ ਸਾਹਮਣੇ ਆਈਆਂ ਹਨ। ਰਵੀ ਕਾਹਲੋਂ ਨੇ ਅੱਜ ਇੱਕ ਟੈਕ ਸੈਕਟਰ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਜਿਸ ਵਿਚ ਮੂਲ ਵਾਸੀਆਂ, ਔਰਤਾਂ, ਇਮੀਗ੍ਰੈਂਟਸ ਅਤੇ ਅਪਾਹਜ ਲੋਕਾਂ ਸਮੇਤ ਘੱਟ ਨੁਮਾਇੰਦਗੀ ਵਾਲੇ ਲੋਕਾਂ ਨੂੰ ਤਰਜੀਹ ਦਿੱਤੀ ਜਾਵੇਗੀ।


Share