ਕੈਨੇਡਾ ਵਿਖੇ ਪਹਿਲੇ ਦਸਤਾਰਧਾਰੀ ਸਿੱਖ ਮੈਬਰ ਪਾਰਲੀਮੈਟ ਗੁਰਬਖਸ ਸਿੰਘ ਮੱਲ੍ਹੀ ਨੂੰ ਮਿਲਿਆ ਸਨਮਾਨ

674
Share

ਬਰੈਪਟਨ ਵਿੱਚ ਪਾਰਕ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਜਾਵੇਗਾ ।
ਬਰੈਂਪਟਨ, 23 ਅਕਤੂਬਰ (ਬਲਜਿੰਦਰ ਸੇਖਾ/ਪੰਜਾਬ ਮੇਲ)- ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਮੈਂਬਰ ਪਾਰਲੀਮੈਟ ਸਰਦਾਰ ਗੁਰਬਖਸ਼ ਸਿੰਘ ਮੱਲੀ ਨੂੰ ਵੱਖਰਾ ਸਨਮਾਨ ਦਿੱਤਾ ਜਾ ਰਿਹਾ ਹੈ ।ਮਾਨਯੋਗ ਗੁਰਬਖਸ਼ ਸਿੰਘ ਮੱਲੀ ਦੇ ਨਾਮ ਉਤੇ ਬਰੈਂਪਟਨ ਵਿਖੇ ਇੱਕ ਪਾਰਕ ਦਾ ਨਾਮ ਰੱਖਿਆ ਜਾਵੇਗਾ । ਯਾਦ ਰਹੇ ਕਿ ਸਰਦਾਰ ਗੁਰਬਖਸ਼ ਸਿੰਘ ਮੱਲ੍ਹੀ ਭਾਰਤ ਤੋ ਬਾਹਰ ਕੈਨੇਡਾ ਵਿੱਚ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ  ਬਣੇ ਸਨ। ਗੁਰਬਖਸ਼ ਸਿੰਘ ਮੱਲੀ ਲਿਬਰਲ ਪਾਰਟੀ ਨਾਲ ਸਬੰਧਤ ਰਹੇ ਹਨ ਅਤੇ 1993 ਚ ਪਹਿਲੀ ਵਾਰ ਬਰੈਮਲੀ-ਗੋਰ-ਮਾਲਟਨ ਤੋ ਫੈਡਰਲ ਚੌਣ ਜਿੱਤੇ ਸਨ। ਅੱਜ ਕੱਲ ਬਰੈਪਟਨ ਵਿੱਚ ਰਹਿ ਰਹੇ ਹਨ ।ਉਹਨਾਂ ਨੂੰ ਮਾਣ ਦੇਣ ਤੇ ਸਮੂਹ ਸਿੱਖ ਤੇ ਕਨੇਡੀਅਨ ਭਾਈਚਾਰੇ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ ।ਸਰਦਾਰ ਮੱਲ੍ਹੀ ਦਾ ਜੱਦੀ ਪਿੰਡ ਮੋਗਾ ਦੇ ਨੇੜੇ ਚੁੱਘਾ ਹੈ

Share