ਕੈਨੇਡਾ ਵਾਸੀਆਂ ਦੇ ਮਨ ਤੋਂ ਉਤਰਦੀ ਜਾ ਰਹੀ ਹੈ ਲਿਬਰਲ ਪਾਰਟੀ : ਸਰਵੇਖਣ

43
Share

– 36 ਫ਼ੀਸਦੀ ਲੋਕ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣ ਦੇ ਹੱਕ ’ਚ
– 31 ਫੀਸਦੀ ਲੋਕ ਲਿਬਰਲ ਪਾਰਟੀ ਦੇ ਹੱਕ ’ਚ
ਟੋਰਾਂਟੋ, 27 ਜੂਨ (ਪੰਜਾਬ ਮੇਲ)- ਸੱਤਾਧਾਰੀ ਲਿਬਰਲ ਪਾਰਟੀ ਕੈਨੇਡਾ ਵਾਸੀਆਂ ਦੇ ਮਨ ਤੋਂ ਉਤਰਦੀ ਜਾ ਰਹੀ ਹੈ ਅਤੇ ਪੱਕੇ ਆਗੂ ਤੋਂ ਵਿਹੂਣੀ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਇਹ ਦਾਅਵਾ ਨੈਨੋਜ਼ ਰਿਸਰਚ ਦੇ ਤਾਜ਼ਾ ਸਰਵੇਖਣ ਵਿਚ ਕੀਤਾ ਗਿਆ ਹੈ।
ਸਰਵੇਖਣ ਮੁਤਾਬਕ ਕੈਨੇਡਾ ਦੇ 36 ਫ਼ੀਸਦੀ ਲੋਕ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਹਨ, ਜਦਕਿ ਲਿਬਰਲ ਪਾਰਟੀ ਦੇ ਹੱਕ ਵਿਚ ਖੜ੍ਹੇ ਲੋਕਾਂ ਦੀ ਗਿਣਤੀ 31 ਫ਼ੀਸਦੀ ਦਰਜ ਕੀਤੀ ਗਈ।
ਜਗਮੀਤ ਸਿੰਘ ਦੀ ਅਗਵਾਈ ਵਾਲੀ ਐੱਨ.ਡੀ.ਪੀ. ਨੂੰ ਪਹਿਲੀ ਪਸੰਦ ਦੱਸਣ ਵਾਲਿਆਂ ਦੀ ਗਿਣਤੀ 19 ਫ਼ੀਸਦੀ ਅਤੇ ਬਲਾਕ ਕਿਊਬੈਕ ਦੇ ਹੱਕ ਵਿਚ ਖੜ੍ਹੇ ਲੋਕਾਂ ਦੀ ਗਿਣਤੀ 6 ਫ਼ੀਸਦੀ ਦਰਜ ਕੀਤੀ ਗਈ ਹੈ।

Share