ਕੈਨੇਡਾ ਵਲੋਂ ਹਿਜ਼ਬੁਲ ਮੁਜਾਹਦੀਨ ਸਮੇਤ 13 ਜਥੇਬੰਦੀਆਂ ‘ਤੇ ਪਾਬੰਦੀਆਂ ਦਾ ਐਲਾਨ

621
Share

ਟੋਰਾਂਟੋ, 5 ਫਰਵਰੀ (ਪੰਜਾਬ ਮੇਲ)- ਕੈਨੇਡਾ ਸਰਕਾਰ ਵਲੋਂ ਹਿਜ਼ਬੁਲ ਮੁਜਾਹਦੀਨ ਸਮੇਤ 13 ਜਥੇਬੰਦੀਆਂ ਨੂੰ ਅੱਤਵਾਦੀ ਸੰਗਠਨਾਂ ਦੀ ਸੂਚੀ ਵਿਚ ਸ਼ਾਮਿਲ ਕਰਨ ਦਾ ਐਲਾਨ ਕੀਤਾ ਗਿਆ ਹੈ | ਮੰਤਰੀ ਬਲੇਅਰ ਨੇ ਆਖਿਆ ਕਿ ਨਸਲਵਾਦ ਤੇ ਹਿੰਸਾ ਦੇ ਸਮਰਥਕ ‘ਐਟਮ ਵਾਫਨ ਡਿਵੀਜਨ, ਰਸ਼ੀਅਨ ਇੰਪੀਰੀਅਲ ਮੂਵਮੈਂਟ ਤੇ ਬੇਸ’ ਸੰਸਥਾਵਾਂ ਨੂੰ ਵੀ ਕਿ੍ਮੀਨਲ ਕੋਡ ਤਹਿਤ ਅੱਤਵਾਦੀ ਜਥੇਬੰਦੀਆਂ ਦੀ ਸੂਚੀ ‘ਚ ਰੱਖਿਆ ਜਾ ਰਿਹਾ ਹੈ | ਜੰਮੂ ਕਸ਼ਮੀਰ ਵਿਚ ਲੰਬੇ ਸਮੇਂ (1989) ਤੋਂ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਿਲ ਹਿਜ਼ਬੁਲ ਮੁਜਾਹਦੀਨ ‘ਤੇ ਵੀ ਕੈਨੇਡਾ ਵਿਚ ਪਾਬੰਦੀ ਲਗਾ ਦਿੱਤੀ ਹੈ | ਇਸ ਦੇ ਨਾਲ ਹੀ ਇਸਲਾਮਿਕ ਸਟੇਟ ਈਸਟ ਏਸ਼ੀਆ, ਇਸਲਾਮਿਕ ਸਟੇਟ-ਬੰਗਲਾਦੇਸ਼, ਇਸਲਾਮਿਕ ਸਟੇਟ ਲੀਬੀਆ, ਜਮਾਤ ਏ ਨੁਸਰਤ ਇਸਲਾਮ ਵਲਮੁਸਲਿਮੀਨ, ਫਰੰਟ ਡੇ ਲਿਬਰੇਸ਼ਨ-ਡੂ-ਮਕੀਨਾ, ਅਨਸਰ ਦੀਨੇ, ਇਸਲਾਮਿਕ ਸਟੇਟ ਵੈਸਟ ਅਫਰੀਕਾ ਪ੍ਰੋਵਿੰਸ, ਇਸਲਾਮਿਕ ਸਟੇਟ ਇਨ ਗਰੇਟਰ ਸਹਾਰਾ ‘ਤੇ ਵੀ ਪਾਬੰਦੀ ਦਾ ਐਲਾਨ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਕੈਨੇਡਾ ਵਿਚ ਪਾਬੰਦੀਸ਼ੁਦਾ 70 ਤੋਂ ਵੱਧ ਜਥੇਬੰਦੀਆਂ ਵਿਚ ਸਿੱਖ ਯੂਥ ਫੈਡਰੇਸ਼ਨ, ਤਾਲਿਬਾਨ, ਇੰਡੀਅਨ ਮੁਜਾਹਦੀਨ, ਲਸ਼ਕਰੇ ਤਾਇਬਾ, ਵਰਲਡ ਤਾਮਿਲ ਮੂਵਮੈਂਟ, ਅਤੇ ਹੱਕਾਨੀ ਨੈਟਵਰਕ ਵੀ ਸ਼ਾਮਿਲ ਹਨ |


Share