ਕੈਨੇਡਾ ਪੜ੍ਹਨ ਗਏ ਡੇਰਾਬੱਸੀ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

481
Share

ਡੇਰਾਬੱਸੀ, 20 ਦਸੰਬਰ (ਪੰਜਾਬ ਮੇਲ)- ਡੇਰਾਬੱਸੀ ਦੇ ਪਿੰਡ ਪਰਾਗਪੁਰ ਦਾ ਰਹਿਣ ਵਾਲੇ 23 ਸਾਲਾ ਨੌਜਵਾਨ ਦੀ ਕੈਨੇਡਾ ਵਿਖੇ ਇਕ ਸੜਕ ਹਾਦਸੇ ’ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।  ਮਿ੍ਰਤਕ ਦੀ ਲਾਸ਼ 19 ਦਿਨਾਂ ਬਾਅਦ ਉਸਦੇ ਪਿੰਡ ਪਰਾਗਪੁਰ ਪੁੱਜੀ।ਮਿ੍ਰਤਕ ਨੌਜਵਾਨ ਗੁਰਜੀਤ ਸਿੰਘ ਪੁੱਤਰ ਮਿੱਤਰਪਾਲ ਸਿੰਘ ਉੱਥੇ ਪੜ੍ਹਾਈ ਕਰਨ ਗਿਆ ਸੀ ਅਤੇ ਮਾਪਿਆਂ ਦਾ ਇਕਲੌਤਾ ਮੁੰਡਾ ਸੀ। ਉਹ ਕਰੀਬ 4 ਸਾਲ ਪਹਿਲਾਂ ਵਿਦੇਸ਼ ਪੜ੍ਹਾਈ ਲਈ ਗਿਆ ਸੀ, ਜਿਥੇ 1 ਦਸੰਬਰ ਨੂੰ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਅਤੇ ਗੁਰਜੀਤ ਦੀ ਮੌਤ ਹੋ ਗਈ ਸੀ। ਨੌਜਵਾਨ ਦੀ ਲਾਸ਼ ਪਿੰਡ ਪੁੱਜਣ ਤੇ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ।


Share