ਕੈਨੇਡਾ ਪੁਲਿਸ ਨੂੰ 2 ਪੰਜਾਬੀ ਮੁਡਿਆਂ ਦੀ ਭਾਲ

177
Share

-2 ਜਣਿਆਂ ’ਤੇ ਜਾਨਲੇਵਾ ਹਮਲਾ ਕਰਕੇ ਜ਼ਖਮੀ ਕਰਕੇ ਹੋਏ ਸੀ ਫਰਾਰ
ਟੋਰਾਂਟੋ, 20 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਪੁਲੀਸ ਨੇ ਦੋ ਪੰਜਾਬੀ ਮੁੰਡਿਆਂ ਦੀਆਂ ਤਸਵੀਰਾਂ ਜਾਰੀ ਕਰਕੇ ਉਨ੍ਹਾਂ ਨੂੰ ਲੱਭਣ ਵਿਚ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਦੋਵਾਂ ਦੀ ਪਛਾਣ ਉਨ੍ਹਾਂ ਚਾਰ ਹਮਲਾਵਰਾਂ ਵਿਚੋਂ ਕੀਤੀ ਗਈ ਹੈ, ਜੋ ਬੀਤੇ ਦਿਨੀਂ ਦੋ ਜਣਿਆਂ ਉਤੇ ਜਾਨਲੇਵਾ ਹਮਲਾ ਕਰਕੇ ਸਖਤ ਜ਼ਖਮੀ ਕਰਕੇ ਫਰਾਰ ਹੋ ਗਏ ਸਨ। ਉਨ੍ਹਾਂ ਦੀ ਸ਼ਨਾਖ਼ਤ ਮਾਰਖਮ ਦੇ ਰਹਿਣ ਵਾਲੇ ਗੁਰਕੀਰਤ ਸਿੰਘ (24) ਤੇ ਬਰੈਂਪਟਨ ਦੇ ਰਹਿਣ ਵਾਲੇ ਮਨਜੋਤ ਸਿੰਘ (25) ਵਜੋਂ ਕੀਤੀ ਗਈ ਹੈ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਦੇ ਟਿਕਾਣਿਆਂ ਬਾਰੇ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਏਗੀ। ਸੂਤਰਾਂ ਅਨੁਸਾਰ ਦੋਵੇਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਏ ਹੋਏ ਹਨ। ਪੁਲਿਸ ਅਨੁਸਾਰ ਚਾਰ ਜਣਿਆਂ ਨੇ ਸਟੋਰ ’ਚੋਂ ਖ਼ਰੀਦਦਾਰੀ ਕਰਕੇ ਨਿਕਲਦੇ ਦੋ ਜਣਿਆਂ ’ਤੇ ਹਮਲਾ ਕਰਕੇ ਸਖ਼ਤ ਜ਼ਖ਼ਮੀ ਕਰ ਦਿੱਤਾ ਸੀ। ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ, ਜਿੱਥੇ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ’ਚੋਂ ਓਨਟਾਰੀਓ ਲਾਇਸੈਂਸ ਪਲੇਟ ਵਾਲੀ ਉਸ ਕਾਰ ਦੀ ਪਛਾਣ ਵੀ ਕਰ ਲਈ ਹੈ, ਜਿਸ ਉਤੇ ਮੁਲਜ਼ਮ ਭੱਜੇ ਸਨ। ਪੁਲਿਸ ਨੇ ਜ਼ਖ਼ਮੀ ਹੋਇਆਂ ਦੀ ਪਛਾਣ ਜਾਰੀ ਨਹੀਂ ਕੀਤੀ। ਵੇਰਵਿਆਂ ਮੁਤਾਬਕ ਕਿਸੇ ਗੱਲੋਂ ਤਕਰਾਰ ਹੋਣ ਕਾਰਨ ਦੋਸ਼ੀ ਇਕ ਜ਼ਖ਼ਮੀ ਦਾ ਪਿੱਛਾ ਕਰ ਰਹੇ ਹਨ, ਜਦਕਿ ਦੂਜੇ ਨੇ ਉਨ੍ਹਾਂ ਨੂੰ ਕੁੱਟਮਾਰ ਕਰਨ ਤੋਂ ਵਰਜਿਆ ਸੀ।

Share