ਕੈਨੇਡਾ ਪਬਲਿਕ ਹੈਲਥ ਏਜੰਸੀ ਵੱਲੋਂ ਮੰਕੀਪਾਕਸ ਦੇ 477 ਮਾਮਲਿਆਂ ਦੀ ਪੁਸ਼ਟੀ

59
Share

ਓਟਾਵਾ, 14 ਜੁਲਾਈ (ਪੰਜਾਬ ਮੇਲ)- ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (ਪੀ.ਐੱਚ.ਏ.ਸੀ.) ਨੇ ਬੁੱਧਵਾਰ ਤੱਕ ਦੇਸ਼ ਵਿਚ ਮੰਕੀਪਾਕਸ ਦੇ ਕੁੱਲ 477 ਮਾਮਲਿਆਂ ਦੀ ਪੁਸ਼ਟੀ ਕੀਤੀ। ਪੀ.ਐੱਚ.ਏ.ਸੀ. ਨੇ ਇਹਨਾਂ ਪੁਸ਼ਟੀ ਕੀਤੇ ਕੇਸਾਂ ਬਾਰੇ ਇੱਕ ਅਪਡੇਟ ਪ੍ਰਦਾਨ ਕੀਤੀ, ਜਿਸ ਵਿਚ ਕਿਊਬਿਕ ਤੋਂ 284, ਓਨਟਾਰੀਓ ਤੋਂ 156, ਬਿ੍ਰਟਿਸ਼ ਕੋਲੰਬੀਆ ਤੋਂ 29 ਅਤੇ ਅਲਬਰਟਾ ਤੋਂ ਅੱਠ ਮਾਮਲੇ ਸ਼ਾਮਲ ਹਨ। ਪੀ.ਐੱਚ.ਏ.ਸੀ ਨੇ ਕਿਹਾ ਕਿ ਅੱਗੇ ਜਾ ਕੇ ਕੇਸ ਨੰਬਰ ਬਦਲ ਸਕਦੇ ਹਨ ਕਿਉਂਕਿ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਪੀ.ਐੱਚ.ਏ.ਸੀ. ਦੀ ਨੈਸ਼ਨਲ ਮਾਈਕਰੋਬਾਇਓਲੋਜੀ ਲੈਬਾਰਟਰੀ ਤੋਂ ਪੁਸ਼ਟੀਕਰਨ ਟੈਸਟਿੰਗ ਨਤੀਜੇ ਪ੍ਰਾਪਤ ਹੁੰਦੇ ਰਹਿੰਦੇ ਹਨ।
ਪੀ.ਐੱਚ.ਏ.ਸੀ. ਦੇ ਅਨੁਸਾਰ ਸੂਬੇ ਅਤੇ ਪ੍ਰਦੇਸ਼ ਆਪਣੇ ਅਧਿਕਾਰ ਖੇਤਰਾਂ ਵਿਚ ਕੇਸ ਡੇਟਾ ਦੀ ਸਮੀਖਿਆ ਕਰ ਰਹੇ ਹਨ ਅਤੇ ਜੋ ਕੇਸ ਪਰਿਭਾਸ਼ਾ ਨੂੰ ਪੂਰਾ ਕਰਦੇ ਹਨ, ਉਨ੍ਹਾਂ ਨੂੰ ਰਾਸ਼ਟਰੀ ਜਾਂਚ ਵਿਚ ਸ਼ਾਮਲ ਕਰਨ ਲਈ ਪੀ.ਐੱਚ.ਏ.ਸੀ. ਨੂੰ ਰਿਪੋਰਟ ਕੀਤੀ ਜਾਵੇਗੀ। ਇੱਕ ਵਿਸਤਿ੍ਰਤ ਫਿੰਗਰਪਿ੍ਰੰਟ ਵਿਸ਼ਲੇਸ਼ਣ ਮੁਤਾਬਕ ਪੀ.ਐੱਚ.ਏ.ਸੀ. ਨੇ ਕਿਹਾ ਕਿ ਨੈਸ਼ਨਲ ਮਾਈਕ੍ਰੋਬਾਇਓਲੋਜੀ ਲੈਬਾਰਟਰੀ ਉਸ ਵਾਇਰਸ ਲਈ ਡਾਇਗਨੌਸਟਿਕ ਟੈਸਟ ਕਰ ਰਹੀ ਹੈ, ਜੋ ਮੰਕੀਪਾਕਸ ਦਾ ਕਾਰਨ ਬਣਦਾ ਹੈ। ਇਸ ਤੋਂ ਇਲਾਵਾ ਪ੍ਰਯੋਗਸ਼ਾਲਾ ਮੰਕੀਪਾਕਸ ਦੇ ਕੈਨੇਡੀਅਨ ਨਮੂਨਿਆਂ ’ਤੇ ਪੂਰੇ ਜੀਨੋਮ ਕ੍ਰਮ ਦਾ ਸੰਚਾਲਨ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਮੰਕੀਪਾਕਸ ਇੱਕ ਸਿਲਵੇਟਿਕ ਜ਼ੂਨੋਸਿਸ ਹੈ, ਜੋ ਮਨੁੱਖਾਂ ਵਿਚ ਲਾਗ ਦਾ ਕਾਰਨ ਬਣ ਸਕਦਾ ਹੈ ਅਤੇ ਇਹ ਬਿਮਾਰੀ ਆਮ ਤੌਰ ’ਤੇ ਮੱਧ ਅਤੇ ਪੱਛਮੀ ਅਫ਼ਰੀਕਾ ਦੇ ਜੰਗਲਾਂ ਵਾਲੇ ਹਿੱਸਿਆਂ ਵਿਚ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਇਹ ਮੰਕੀਪਾਕਸ ਵਾਇਰਸ ਕਾਰਨ ਹੁੰਦਾ ਹੈ, ਜੋ ਆਰਥੋਪੋਕਸ ਵਾਇਰਸ ਪਰਿਵਾਰ ਨਾਲ ਸਬੰਧਤ ਹੈ।

Share