ਕੈਨੇਡਾ ਦੇ ਹਾਈਵੇਅ 11 ‘ਤੇ ਪਲਟਿਆ ਟਰੱਕ, ਨੌਜਵਾਨ ਪੰਜਾਬੀ ਡਰਾਈਵਰ ਦੀ ਮੌਤ

456
Share

ਬਰੈਂਪਟਨ , 15 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ਦੇ ਹਾਈਵੇਅ 11 ‘ਤੇ ਇਕ ਟਰੱਕ ਹਾਦਸਾ ਵਾਪਰਿਆ। ਟਰੱਕ ਹਾਦਸੇ ਵਿੱਚ ਵਿਨੀਪੈਗ ਕੈਨੇਡਾ ਦੇ ਇਕ ਪੰਜਾਬੀ ਨੌਜਵਾਨ ਗੁਰਸਿਮਰਤ ਸਿੰਘ ਸਿੰਮੂ ਦੀ ਮੌਤ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਟਰੱਕ ਵਿੱਚ ਲੱਦਿਆ ਗਿਆ ਲੋਡ (ਭਾਰ) ਸਹੀ ਢੰਗ ਨਾਲ ਨਹੀਂ ਰੱਖਿਆ ਜਾਣਾ ਦੱਸਿਆ ਜਾ ਰਿਹਾ ਹੈ। ਇਸ ਕਾਰਨ ਟਰੱਕ ਹਾਈਵੇਅ ‘ਤੇ ਪਲਟ ਗਿਆ ਤੇ ਇਹ ਨੌਜਵਾਨ ਡਰਾਈਵਰ ਮਾਰਿਆ ਗਿਆ। ਮ੍ਰਿਤਕ  ਡਰਾਈਵਰ 6-7 ਮਹੀਨੇ ਪਹਿਲਾਂ ਹੀ ਬਰੈਂਪਟਨ ਤੋਂ ਵਿਨੀਪੈਗ ਵਿਖੇ ਰਹਿਣ ਲਈ ਆਇਆ ਸੀ। ਮਾਰੇ ਗਏ ਨੌਜਵਾਨ ਟਰੱਕ ਡਰਾਈਵਰ ਦੀ ਇਸ ਦੁੱਖਦਾਈ ਮੌਤ ਦੀ ਖ਼ਬਰ ਸੁਣ ਕਿ ਪੰਜਾਬੀ ਭਾਈਚਾਰੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।


Share