ਕੈਨੇਡਾ ਦੇ ਸਰੀ ’ਚ ਪੰਜਾਬੀ ਨੌਜਵਾਨ ਦੀ ਚਾਕੂ ਮਾਰਕੇ ਹੱਤਿਆ

23
Share

ਟੋਰਾਂਟੋ, 24 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਸਰੀ ਵਿੱਚ ਹਾਈ ਸਕੂਲ ਦੀ ਪਾਰਕਿੰਗ ਵਿੱਚ ਝਗੜੇ ਵਿੱਚ ਭਾਰਤੀ ਮੂਲ ਦੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮੰਗਲਵਾਰ ਨੂੰ ਨਿਊਟਨ ਖੇਤਰ ਦੇ 12600 66 ਐਵੇਨਿਊ ਸਥਿਤ ਟੈਮਨਾਵਿਸ ਸੈਕੰਡਰੀ ਸਕੂਲ ਦੇ ਬਾਹਰ ਹਮਲੇ ਤੋਂ ਬਾਅਦ ਮਹਿਕਪ੍ਰੀਤ ਸੇਠੀ (18) ਦੀ ਹਸਪਤਾਲ ਵਿੱਚ ਮੌਤ ਹੋ ਗਈ। ਮੀਡੀਆ ਮੁਤਾਬਕ ਸੇਠੀ ਅਤੇ 17 ਸਾਲਾ ਲੜਕੇ ਵਿਚਕਾਰ ਲੜਾਈ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਇੱਕ-ਦੂਜੇ ਨੂੰ ਜਾਣਦੇ ਸਨ ਤੇ ਕਥਿਤ ਹਮਲਾਵਰ ੀ ਭਾਰਤੀ ਭਾਈਚਾਰੇ ਵਿੱਚੋਂ ਹੈ। ਗਵਾਹਾਂ ਦੁਆਰਾ ਸ਼ਨਾਖਤ ਕਰਨ ਤੋਂ ਬਾਅਦ ਮਸ਼ਕੂਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਦੇ ਬਿਆਨ ਅਨੁਸਾਰ ਸੇਠੀ ਸਕੂਲ ਨਹੀਂ ਸੀ।


Share