ਕੈਨੇਡਾ ਦੇ ਫ਼ੌਜ ਮੁਖੀ ਵਲੋਂ ਅਸਤੀਫ਼ਾ

420
Share

ਟੋਰਾਂਟੋ, 27 ਫਰਵਰੀ (ਪੰਜਾਬ ਮੇਲ)- ਕੈਨੇਡਾ ‘ਚ ਥਲ ਸੈਨਾ ਦੇ ਮੁਖੀ ਐਡਮਿਰਲ ਆਰਟ ਮੈਕਡੋਨਾਲਡ ਨੇ ਅਚਾਨਕ ਅਸਤੀਫਾ ਦੇ ਦਿੱਤਾ | ਉਨ੍ਹਾਂ• ਬੀਤੇ ਮਹੀਨੇ ਹੀ ਆਪਣਾ ਅਹੁਦਾ ਸੰਭਾਲਿਆ ਸੀ | ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਸੈਨਾ ਮੁਖੀ ਵਿਰੁੱਧ ਮਿਲਟਰੀ ਪੁਲਿਸ ਵਲੋਂ ਕੁਝ ਦੋਸ਼ਾਂ ਖਿਲਾਫ ਜਾਂਚ ਸ਼ੁਰੂ ਕੀਤੀ ਗਈ ਹੈ ਜਿਸ ਬਾਰੇ ਸੈਨਾ ਮੁਖੀ ਨੂੰ • ਹੀ ਪਤਾ ਲੱਗਾ ਸੀ | ਦੋਸ਼ਾਂ ਦਾ ਵਿਸਥਾਰ ਨਹੀਂ ਦੱਸਿਆ ਗਿਆ | ਐਡਮਿਰਲ ਮੈਕਡੋਨਾਲਡ ਨੇ ਆਖਿਆ ਹੈ ਕਿ ਜਿਸ ਕਿਸੇ ਕੋਲ ਵੀ ਉਨ੍ਹਾਂ ਦੇ ਵਿਵਹਾਰ ਬਾਰੇ ਜਾਣਕਾਰੀ ਹੈ ਉਸ ਨੂੰ ਬੇਝਿਜਕ ਸਾਹਮਣੇ ਆ ਕੇ ਦੱਸਣਾ ਚਾਹੀਦਾ ਹੈ |


Share