ਕੈਨੇਡਾ ਦੇ ਇਤਿਹਾਸ ’ਚ ਪਹਿਲੀ ਵਾਰ 30 ਫੀਸਦੀ ਤੋਂ ਵੱਧ ਔਰਤਾਂ ਬਣੀਆਂ ਸੰਸਦ ਮੈਂਬਰ

510
Share

ਟੋਰਾਂਟੋ, 19 ਅਕਤੂਬਰ (ਪੰਜਾਬ ਮੇਲ)-ਕੈਨੇਡਾ ਵਿਚ ਨਵੀਂ ਚੁਣੀ ਪਾਰਲੀਮੈਂਟ ਦਾ ਸੈਸ਼ਨ 22 ਨਵੰਬਰ ਨੂੰ ਗਠਿਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਪਰ ਉਸ ਤੋਂ ਪਹਿਲਾਂ 26 ਅਕਤੂਬਰ ਨੂੰ ਨਵਾਂ ਮੰਤਰੀ ਮੰਡਲ ਹੋਂਦ ਵਿਚ ਆਵੇਗਾ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਐਲਾਨ ਮੁਤਾਬਿਕ ਅੱਧੀ ਗਿਣਤੀ ਔਰਤਾਂ ਦੀ ਹੋਵੇਗੀ। ਬੀਤੀ 20 ਸਤੰਬਰ ਨੂੰ ਚੁਣੇ ਗਏ ਕੁਲ 338 ਸੰਸਦ ਮੈਂਬਰਾਂ ਵਿਚੋਂ ਇਸ ਵਾਰ 103 ਔਰਤਾਂ ਹਨ, ਜੋ 30 ਫੀਸਦੀ ਤੋਂ ਵੱਧ ਹੈ ਅਤੇ ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰੀ ਏਨੀ ਵੱਡੀ ਗਿਣਤੀ ’ਚ ਔਰਤਾਂ ਨੂੰ ਸੰਸਦ ਮੈਂਬਰ ਬਣਨ ਦਾ ਮੌਕਾ ਮਿਲਿਆ ਹੈ। 2019 ਦੀ ਮੱਧਕਾਲੀ ਚੋਣ ’ਚ 100 ਔਰਤ ਉਮੀਦਵਾਰ ਸੰਸਦ ਮੈਂਬਰ ਚੁਣੀਆਂ ਗਈਆਂ ਸਨ। ਇਹ ਵੀ ਕਿ 289 ਪੁਰਾਣੇ ਸੰਸਦ ਮੈਂਬਰ ਇਕ ਵਾਰੀ ਫਿਰ ਚੋਣ ਜਿੱਤੇ ਹਨ। 49 ਨਵੇਂ ਚਿਹਰੇ ਹਨ ਅਤੇ ਉਨ੍ਹਾਂ ਨਵੇਂ ਚਹਰਿਆਂ ’ਚ 22 ਔਰਤਾਂ ਹਨ। ਕੈਨੇਡਾ ਵਿਚ ਇਸ ਵਾਰੀ ਉਥੋਂ ਦੀ ਆਦੀਵਾਸੀ ਵਸੋਂ ਦੇ 12 ਉਮੀਦਵਾਰ ਸੰਸਦ ਮੈਂਬਰ ਬਣੇ ਹਨ, ਜਦਕਿ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਦੀ ਗਿਣਤੀ ਘੱਟ ਤੋਂ ਘੱਟ 16 ਹੈ। ਕੈਨੇਡਾ ’ਚ ਅਫਰੀਕੀ ਨਸਲ ਦੇ ਭਾਈਚਾਰਿਆਂ ’ਚੋਂ 9 ਸੰਸਦ ਮੈਂਬਰ ਬਣੇ ਹਨ।

Share