ਕੈਨੇਡਾ ਦੇ ਅਰਜੁਨ ਭੁੱਲਰ ਨੇ ਜਿੱਤੀ ਐੱਮ.ਐੱਮ.ਏ. ਦੀ ਵਰਲਡ ਹੈਵੀਵੇਟ ਪ੍ਰਤੀਯੋਗਿਤਾ

133
Share

-ਪੰਜਾਬੀਆਂ ਦਾ ਨਾਮ ਕੀਤਾ ਰੋਸ਼ਨ
ਰਿਚਮੰਡ, 19 ਮਈ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਕੈਨੇਡਾ ਦੇ ਰਿਚਮੰਡ ਸ਼ਹਿਰ ਦੇ ਰਹਿਣ ਵਾਲੇ ਅਰਜੁਨ ਸਿੰਘ ਭੁੱਲਰ ਦਾ ਨਾਮ ਅੱਜ ਹਰ ਇੱਕ ਦੇ ਬੁੱਲਾਂ ’ਤੇ ਹੈ। ਦਰਅਸਲ ਉਸਨੇ ਇਸ ਸਾਲ ਦੀ ਮਿਕਸਡ ਮਾਰਸ਼ਲ ਆਰਟਸ (ਐੱਮ.ਐੱਮ.ਏ.) ਦੀ ਵਰਲਡ ਹੈਵੀਵੇਟ ਪ੍ਰਤੀਯੋਗਿਤਾ ’ਤੇ ਕਬਜਾ ਕਰ ਲਿਆ ਹੈ ਤੇ ਅਜਿਹਾ ਕਰਨ ਵਾਲਾ ਉਹ ਪਹਿਲਾ ਪੰਜਾਬੀ ਮੂਲ ਦਾ ਕੈਨੇਡਾ ਵਾਸੀ ਹੈ। ਉਸਨੇ ਫਾਈਨਲ ਮੁਕਾਬਲੇ ਵਿਚ ਬ੍ਰੈਨਡਨ ਵੇਰਾ ਨੂੰ ਹਰਾਇਆ, ਜਿਸ ਨੇ ਬੀਤੇ ਸਾਢੇ 5 ਸਾਲਾਂ ਤੋਂ ਇਸ ਦਾਅਵੇਦਾਰੀ ’ਤੇ ਕਬਜ਼ਾ ਕੀਤਾ ਹੋਇਆ ਸੀ। ਅਰਜੁਨ ਸਿੰਘ ਨੇ ਵਨ ਹੈਵੀਵੇਟ ਵਰਲਡ ਟਾਈਟਲ ਆਪਣੇ ਨਾਮ ਦਰਜ ਕੀਤਾ ਹੈ। ਇਹ ਪ੍ਰਤੀਯੋਗਿਆ ਸਿੰਘਾਪੁਰ ਦੇ ਇੰਡੋਰ ਸਟੇਡੀਅਮ ਵਿਚ ਹੋਈ ਸੀ। ਅਰਜੁਨ ਸਿੰਘ ਨੇ ਵੇਰਾ ਨੂੰ ਪਹਿਲੇ ਹੀ ਰਾਉਂਡ ਤੋਂ ਦਬਾਅ ਹੇਠ ਰੱਖਿਆ ਤੇ ਅੰਤ ਤੱਕ ਇਸ ਮੁਕਾਬਲੇ ਵਿਚ ਅੱਗੇ ਬਣਿਆ ਰਿਹਾ। ਵੇਰਾ ਫਿਲੀਪੀਨ-ਅਮਰੀਕੀ ਮੂਲ ਦਾ ਹੈ।

Share