ਕੈਨੇਡਾ ਦੀ ਹਾਲਟਨ ਰੀਜ਼ਨਲ ਪੁਲਿਸ ਵੱਲੋ ਨਸ਼ਿਆ ਦੀ ਵੱਡੀ ਖੇਪ ਬਰਾਮਦ, 4 ਪੰਜਾਬੀ ਗ੍ਰਿਫਤਾਰ 

154
Share

ਨਿਊਯਾਰਕ/ ਉਨਟਾਰੀਉ, 10 ਅਪ੍ਰੈਲ ( ਰਾਜ ਗੋਗਨਾ / ਕੁਲਤਰਨ ਪਧਿਆਣਾ/ਪੰਜਾਬ ਮੇਲ)- ਬੀਤੇਂ ਦਿਨ ਕੈਨੇਡਾ ਦੇ ਸੂਬੇ ੳਨਟਾਰੀਉ ਦੀ ਹਾਲਟਨ ਰੀਜ਼ਨਲ ਪੁਲਿਸ ਵੱਲੋ ਨਸ਼ਿਆ ਦੀ ਇਕ ਵੱਡੀ ਖੇਪ, ਕਰੰਸੀ ,ਹਥਿਆਰ ਤੇ ਹੋਰ ਸਾਮਾਨ ਨਾਲ 5 ਲੋਕ  ਗ੍ਰਿਫਤਾਰ ਕੀਤੇ ਗਏ ਹਨ। ਪੁਲਿਸ ਨੇ 1,139,423 ਦੇ ਡਾਲਰ ਕਰੰਸੀ ਨਕਦ, 17 ਕਿਲੋਗ੍ਰਾਮ ਕੋਕੀਨ, 3 ਕਿਲੋਗ੍ਰਾਮ ਫੈਂਟਨੈਲ, 1 ਕਿਲੋਗ੍ਰਾਮ ਐਮਡੀਐਮਏ (ਐਕਸਟੀਸੀ), ਇੱਕ ਲੋਡਿੰਗ .357 ਮੈਗਨਮ ਹੈਂਡਗਨ, ਇੱਕ  ਅਤੇ ਇਕ 2021 ਮਾਡਲ ਦੀ ਮਰਸੀਡੀਜ਼ ਬੈਂਜ ਏਐਮਜੀ, ਇੱਕ 2016 ਹੌਂਡਾ ਓਡੀਸੀ ਅਤੇ ਤਿੰਨ ਰੋਲੇਕਸ ਘੜੀਆਂ ਜ਼ਬਤ ਕੀਤੀਆਂ ਹਨ, ਬਰਾਮਦ ਕੀਤੇ ਸਾਮਾਨ ਦੀ ਕੁੱਲ ਕੀਮਤ ਢਾਈ ਮਿਲੀਅਨ ਡਾਲਰ ਦੇ ਕਰੀਬ ਬਣਦੀ ਹੈ।ਪੁਲਿਸ ਵੱਲੋ ਕੁੱਲ 5 ਲੋਕ ਗ੍ਰਿਫਤਾਰ ਤੇ ਗਏ ਹਨ, ਗ੍ਰਿਫਤਾਰ ਹੋਣ ਵਾਲਿਆ ਵਿੱਚ ਮਿਸੀਸਾਗਾ ਦੇ 44 ਸਾਲਾਂ ਅਜਮੇਰ ਸਿੰਘ, ਮਿਸੀਸਾਗਾ ਦਾ 44 ਸਾਲਾਂ ਪਰਮਿੰਦਰ ਗਰੇਵਾਲ, ਟੋਰਾਂਟੋ ਦਾ 47 ਸਾਲਾਂ ਕਲਿੰਟਨ ਵੈਲੇਨਟਾਈਨ, ਕੈਲੇਡਨ ਦਾ 31 ਸਾਲਾਂ ਸਵਰਾਜ ਸਿੰਘ ਅਤੇ ਕੈਲੇਡਨ ਦਾ 32 ਸਾਲਾਂ ਕਰਨ ਦੇਵ ਸ਼ਾਮਲ ਹਨ। ਪੁਲਿਸ ਨੇ ਹੈਮਿਲਟਨ, ਸਟੋਨੀ ਕ੍ਰੀਕ, ਓਕਵਿਲ, ਮਿਸੀਸਾਗਾ, ਬੋਲਟਨ ਅਤੇ ਟੋਰਾਂਟੋ ਵਿੱਚ ਉਹਨਾਂ ਦੇ ਸਰਚ ਵਾਰੰਟ ਲਏ ਸਨ। ਅਤੇ ਜਿਸ ਵਿੱਚ ਇਹ ਬਰਾਮਦਗੀ ਹੋਈ ਹੈ।

Share