ਕੈਨੇਡਾ ‘ਚ ਇਕ ਕਾਰ ਹਾਦਸੇ ‘ਚ ਨੌਜਵਾਨ ਪੰਜਾਬੀ ਕੁੜੀ ਤੇ ਮੁੰਡੇ ਦੀ ਮੌਤ

856

ਮੌਂਟਰੀਅਲ, 9 ਅਕਤੂਬਰ (ਪੰਜਾਬ ਮੇਲ)- ਕੈਨੇਡਾ ਦੇ ਮੌਂਟਰੀਅਲ ‘ਚ ਇਕ ਕਾਰ ਹਾਦਸੇ ‘ਚ ਨੌਜਵਾਨ ਪੰਜਾਬੀ ਕੁੜੀ ਤੇ ਮੁੰਡੇ ਦੀ ਮੌਤ ਹੋਣ ਦੀ ਖ਼ਬਰ ਹੈ। ਮੰਗਲਵਾਰ ਸ਼ਾਮ ਕਰੀਬ ਸਾਡੇ ਛੇ ਵਜੇ ਵਾਪਰੇ ਇਸ ਹਾਦਸੇ ‘ਚ 22 ਸਾਲਾ ਮੁੰਡੇ ਤੇ 19 ਸਾਲਾ ਕੁੜੀ ਦੀ ਜਾਨ ਚਲੇ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ ਲੇਕ ‘ਚ ਜਾ ਡਿੱਗੀ। ਮੌਂਟਰੀਅਲ ਪੁਲਿਸ ਇਸ ਜਾਂਚ ਵਿਚ ਜੁੱਟੀ ਹੈ ਕਿ ਆਖਿਰ ਕਾਰ ਲੇਕ ‘ਚ ਕਿਵੇਂ ਪਹੁੰਚ ਗਈ। ਇਕ ਚਸ਼ਮਦੀਦ ਮੁਤਾਬਕ ਉਸ ਨੂੰ ਆਵਾਜ਼ ਸੁਣਾਈ ਦਿੱਤੀ ਜਦੋਂ ਕਾਰ ਲੇਕ ‘ਚ ਪੂਰੀ ਤਰ੍ਹਾਂ ਡੁੱਬਣ ਤੋਂ ਪਹਿਲਾਂ ਪਾਣੀ ਦੇ ਕਿਨਾਰੇ ਚੀਰਦੀ ਅੰਦਰ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਕ ਹੋਰ ਨੌਜਵਾਨ ਨੇ ਇਸ ਜੋੜੇ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਕਾਰ ਦੇ ਸ਼ੀਸ਼ੇ ਖੁੱਲ੍ਹੇ ਰੱਖ ਸਕੇ ਤੇ ਜੋੜੇ ਨੂੰ ਬਚਾ ਸਕੇ। ਹਾਦਸੇ ਤੋਂ ਬਾਅਦ ਪੁਲਿਸ ਨੇ ਲੇਕ ‘ਚੋਂ ਦੋਵੇਂ ਲਾਸ਼ਾਂ ਬਰਾਮਦ ਕਰ ਲਈਆਂ ਹਨ।