ਕੈਨੇਡਾ ਦੀ ਇੰਮੀਗ੍ਰੇਸ਼ਨ ਨੇ ਮੁਲਕ ਵਿਚ ਆਉਣ ਵਾਲੇ ਮੁਸਾਫ਼ਿਰ ਲਈ ਅਰਾਈਵ ਐੱਪ ਕੀਤਾ ਜਾਰੀ

517
Share

ਕੈਨੇਡਾ, 24 ਅਕਤੂਬਰ (ਪੰਜਾਬ ਮੇਲ)- ਕੈਨੇਡਾ ਦੀ ਇੰਮੀਗ੍ਰੇਸ਼ਨ ਨੇ ਆਪਣੇ ਮੁਲਕ ਵਿਚ ਆਉਣ ਵਾਲੇ ਹਰ ਮੁਸਾਫ਼ਿਰ ਲਈ ਅਰਾਈਵ ਐੱਪ ਜਾਰੀ ਕੀਤੀ ਹੈ, ਜਿਸ ਵਿਚ ਹਰ ਮੁਸਾਫ਼ਰ ਨੂੰ ਉਸ ਵਿਚ ਉਹ ਪੂਰੀ ਜਾਣਕਾਰੀ ਭਰਨੀ ਹੋਵੇਗੀ, ਜਿਸ ਅਨੁਸਾਰ ਕੈਨੇਡਾ ਦੀ ਧਰਤੀ ‘ਤੇ ਉੱਤਰਨ ਤੋਂ ਬਾਅਦ ਉਸ ਨੇ 14 ਦਿਨਾਂ ਲਈ ਕਿੱਥੇ ਰੁਕਣਾ ਹੈ, ਜਿਸ ਕੋਲ ਜਾ ਰਹੇ ਹੋ ਉਸ ਨਾਲ ਤੁਹਾਡਾ ਕੀ ਸਬੰਧ ਹੈ ਤੇ ਉਸ ਦੇ ਘਰ ਦਾ ਪਤਾ ਆਦਿ ਦਰਜ ਕਰਨੇ ਹੋਣਗੇ | ਇਸ ਐੱਪ ਰਾਹੀਂ ਜਿਥੇ ਤੁਹਾਡਾ ਸਮਾਂ ਬਚੇਗਾ ਉਥੇ ਤੁਹਾਨੂੰ ਕਿਸੇ ਵੀ ਮਦਦ ਭਾਵ ਟੈਕਸੀ ਜਾਂ ਹੋਰ ਜਾਣਕਾਰੀ ਦੀ ਲੋੜ ਹੈ ਤਾਂ ਉਹ ਐੱਪ ਤੁਹਾਡੇ ਲਈ ਪਲ-ਪਲ ਦੀ ਜਾਣਕਾਰੀ ਤੋਂ ਜਾਣੂ ਕਰਵਾਏਗੀ | ਇਸ ਐੱਪ ਰਾਹੀਂ ਜਿਥੇ ਮੁਸਾਫ਼ਰਾਂ ਦੀਆਂ ਮੁਸ਼ਕਿਲਾਂ ਘਟਣਗੀਆਂ ਉਥੇ ਹੁਣ ਏਅਰਪੋਰਟਾਂ ‘ਤੇ ਖੱਜਲ ਖੁਆਰੀ ਤੇ ਭੀੜ ਘਟੇਗੀ |


Share