ਕੈਨੇਡਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਗੈਂਗਸਟਰ ਦਾ ਥਾਈਲੈਂਡ ’ਚ ਗੋਲੀਆਂ ਮਾਰ ਕੇ ਕਤਲ

440
Share

-ਹੋਟਲ ਪਾਰਕਿੰਗ ’ਚੋਂ ਮਿਲੀ ਲਾਸ਼
ਬੈਂਕਾਕ/ਵੈਨਕੂਵਰ, 9 ਫਰਵਰੀ (ਪੰਜਾਬ ਮੇਲ)- ਕੈਨੇਡਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਗੈਂਗਸਟਰ ਜਿਮੀ ਸੰਧੂ ਦਾ ਥਾਈਲੈਂਡ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਲਾਸ਼ ਇੱਕ ਹੋਟਲ ਦੀ ਪਾਰਕਿੰਗ ਵਿਚੋਂ ਬਰਾਮਦ ਹੋਈ।
ਥਾਈ ਪੁਲਿਸ ਨੇ ਦੱਸਿਆ ਕਿ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਭਾਰਤੀ ਗੈਂਗਸਟਰ ਜਿਮੀ ਸਿੰਘ ਸੰਧੂ, ਉਰਫ਼ ਜਿਮੀ ਸਲਾਈਸ ਸੰਧੂ ਬੀਤੀ 27 ਜਨਵਰੀ ਨੂੰ ਥਾਈਲੈਂਡ ਦੇ ਫੁਕੇਟ ਸੂਬੇ ’ਚ ਆਇਆ ਸੀ। ਉਹ ਫੁਕੇਟ ਦੇ ਮੁਆਂਗ ਜ਼ਿਲ੍ਹੇ ਵਿਚ ਸਥਿਤ ‘ਬਰੀਚਫਰੰਟ ਹੋਟਲ ਫੁਕੇਟ’ ਵਿਚ ਰਹਿ ਰਿਹਾ ਸੀ। ਸ਼ਨਿੱਚਰਵਾਰ ਸਵੇਰੇ ਸਾਢੇ 6 ਵਜੇ ਹੋਟਲ ਦੀ ਪਾਰਕਿੰਗ ਵਿਚੋਂ ਉਸ ਦੀ ਖੂਨ ਨਾਲ ਲਥਪਥ ਲਾਸ਼ ਬਰਾਮਦ ਹੋਈ।
ਵਾਰਦਾਤ ਦੀ ਸੀ.ਸੀ.ਟੀ.ਵੀ. ਫੁਟੇਜ ਮੁਤਾਬਕ ਜਿਮੀ ਸੰਧੂ ਜਦੋਂ ਪਾਰਕਿੰਗ ਵਿਚ ਆਪਣੀ ਗੱਡੀ ਖੜਕਾਉਣ ਮਗਰੋਂ ਖਿੜਕੀ ਖੋਲ੍ਹ ਕੇ ਬਾਹਰ ਨਿਕਲਿਆ, ਤਾਂ ਦੋ ਨਕਾਬਪੋਸ਼ ਹਮਲਾਵਰਾਂ ਨੇ ਉਸ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।

Share