ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਗੁਜਰਾਤੀ ਨੌਜਵਾਨ ਗਿ੍ਰਫ਼ਤਾਰ

46
Share

ਵਾਸ਼ਿੰਗਟਨ, 9 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਫੜੇ ਗਏ 7 ਬੈਂਡ ਲੈ ਕੇ ਆਏ ਗੁਜਰਾਤੀ ਵਿਦਿਆਰਥੀ ਅਮਰੀਕਾ ਦੀ ਇੱਕ ਅਦਾਲਤ ’ਚ ਅੰਗਰੇਜੀ ਵਿਚ ਗੱਲ ਨਾ ਕਰ ਸਕਣ ਕਰਕੇ ਕਸੂਤੇ ਘਿਰ ਗਏ ਹਨ।
ਅਮਰੀਕੀ ਅਦਾਲਤ ਦੇ ਜੱਜ ਸਾਹਮਣੇ ਉਹ ਸਵਾਲਾਂ ਦੇ ਜਵਾਬ ਅੰਗਰੇਜੀ ਵਿਚ ਨਾ ਦੇਣ ਕਾਰਨ ਅਤੇ ਗੱਲਬਾਤ ਲਈ ਹਿੰਦੀ ਇੰਟਰਪਰੇਟਰ ਦੀ ਮਦਦ ਲੈਣ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਦੀ ਬੇਨਤੀ ’ਤੇ ਇਸ ਮਸਲੇ ਦੀ ਭਾਰਤ ਦੀ ਗੁਜਰਾਤ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਵਿਦਿਆਰਥੀ ਆਈਲੈਟਸ ਵਿਚ ਇੰਨੇ ਬੈਂਡ ਕਿਵੇਂ ਲੈ ਗਏ, ਜਿਨ੍ਹਾਂ ਨੂੰ ਅੰਗਰੇਜ਼ੀ ਦੀ ਬਹੁਤੀ ਸਮਝ ਵੀ ਨਹੀਂ ਹੈ ?¿;¿;
ਪੁਲਿਸ ਦੇ ਮੁਤਾਬਕ ਇਨ੍ਹਾਂ ਦੇ ਟੈਸਟ ਲੈਣ ਵਾਲੀ ਏਜੰਸੀ ਦੇ ਮਾਲਕਾਂ ਨੂੰ ਵੀ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਮਾਰਚ ਮਹੀਨੇ ਕੈਨੇਡਾ/ਅਮਰੀਕਾ ਦੀ ਸਰਹੱਦ ਨੇੜੇ ਸੇਂਟ ਰੇਗਿਸ ਨਾਂ ਦੀ ਨਦੀ ਵਿਚ ਇੱਕ ਕਿਸ਼ਤੀ ਵਿਚ ਸਵਾਰ ਹੋ ਕੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖਲ ਹੋਣ ਦੇ ਦੋਸ਼ ਵਿਚ ਇਨ੍ਹਾਂ ਗੁਜਰਾਤੀ ਵਿਦਿਆਰਥੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ ਇਨ੍ਹਾਂ 6 ਨੌਜਵਾਨਾਂ ਦੀ ਉਮਰ 19 ਤੋਂ 21 ਸਾਲ ਦੇ ਕਰੀਬ ਹੈ।

Share