ਕੈਨੇਡਾ ’ਚ 4 ਭਾਰਤੀਆਂ ਸਣੇ 135 ਲੋਕਾਂ ਨੂੰ ਦਿੱਤਾ ਜਾਵੇਗਾ ‘ਆਰਡਰ ਆਫ਼ ਕੈਨੇਡਾ’ ਖਿਤਾਬ

348
Share

ਕੈਲਗਰੀ, 30 ਦਸੰਬਰ (ਪੰਜਾਬ ਮੇਲ)-  ਕੈਨੇਡਾ &rsquoਚ ਪੰਜਾਬ ਦੇ ਬੌਬ ਢਿੱਲੋਂ ਸਣੇ ਭਾਰਤੀ ਮੂਲ ਦੇ 4 ਲੋਕਾਂ ਨੂੰ ਸਰਵਉੱਚ ਨਾਗਰਿਕ ਸਨਮਾਨ &lsquoਆਰਡਰ ਆਫ਼ ਕੈਨੇਡਾ&rsquo ਮਿਲਣ ਜਾ ਰਿਹਾ ਹੈ। ਦੇਸ਼ ਦੀ ਗਵਰਨਰ ਜਨਰਲ ਮੈਰੀ ਸਾਈਮਨ ਨੇ ਇਸ ਖਿਤਾਬ ਲਈ 135 ਲੋਕਾਂ ਦੀ ਚੋਣ ਕੀਤੀ ਹੈ, ਜਿਨ੍ਹਾਂ ਵਿੱਚ ਬੌਬ ਢਿੱਲੋਂ ਸਣੇ 4 ਭਾਰਤੀ ਵੀ ਸ਼ਾਮਲ ਹਨ। ਕਿਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਕੈਨੇਡਾ ਦਾ ਇਹ ਸਰਵਉਚ ਨਾਗਰਿਕ ਸਨਮਾਨ ਆਓ ਜਾਣਦੇ ਆਂ&hellipਮਿਹਨਤ, ਲਗਨ ਤੇ ਸੇਵਾ ਭਾਵਨਾ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਪੰਜਾਬੀ ਅੱਜ ਕਈ ਮੁਲਕਾਂ ਵਿੱਚ ਵੱਡੇ-ਵੱਡੇ ਅਹੁਦਿਆਂ ਤੇ ਕਾਰੋਬਾਰਾਂ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੇ ਨੇ। ਇਸੇ ਤਰ੍ਹਾਂ ਕੈਨੇਡਾ ਦੇ ਕੈਲਗਰੀ &rsquoਚ ਰੀਅਸ ਅਸਟੇਟ ਦੇ ਹੀਰੋ ਮੰਨੇ ਜਾਂਦੇ ਨਵਜੀਤ ਸਿੰਘ ਢਿੱਲੋਂ ਉਰਫ਼ ਬੌਬ ਢਿੱਲੋਂ ਕੈਨੇਡਾ ਦੇ ਨਾਮੀ ਕਾਰੋਬਾਰੀਆਂ ਵਿੱਚੋਂ ਇੱਕ ਹਨ। ਨਵਜੀਤ ਢਿੱਲੋਂ ਤੋਂ ਬਿਨਾਂ ਜਿਹੜੇ ਤਿੰਨ ਹੋਰ ਭਾਰਤੀ ਕੈਨੇਡਾ ਦੇ ਸਰਵਉਚ ਨਾਗਰਿਕ ਸਨਮਾਨ ਲਈ ਚੁਣੇ ਗਏ ਹਨ, ਉਨ੍ਹਾਂ ਵਿੱਚ ਉਨਟਾਰੀਓ ਦੇ ਗਰੀਲੀ ਦੇ ਵਾਸੀ ਪ੍ਰਦੀਪ ਮਾਰਚੈਂਟ, ਕਿਊਬੈਕ ਦੇ ਵਾਸੀ ਨੀਲ ਦਵਿੰਦਰ ਬਿਸੁੰਦਾਥ ਅਤੇ ਮਿਸੀਸਾਗਾ ਦੇ ਵਾਸੀ ਵੈਕੁੰਟਮ ਅਈਅਰ ਲਕਸ਼ਮਣਨ ਸ਼ਾਮਲ ਹਨ

Share