ਕੈਨੇਡਾ ’ਚ 25 ਸਾਲਾ ਪੰਜਾਬੀ ਨੌਜਵਾਨ ਦੀ ਟਰੱਕ ਹਾਦਸੇ ’ਚ ਮੌਤ

239
Share

ਉਨਟਾਰੀਓ, 22 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਮੰਗਲਵਾਰ ਨੂੰ ਉਨਟਾਰੀਓ (ਕੈਨੇਡਾ) ਦੇ ਹਾਈਵੇ 401 ’ਤੇ ਵਾਪਰੇ ਟਰੱਕ ਹਾਦਸੇ ਵਿਚ 25 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਟਰੱਕ ਡਰਾਈਵਰ ਦਾ ਨਾਂ ਸ਼ਰਨ ਦੱਸਿਆ ਜਾ ਰਿਹਾ ਹੈ।
ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਮੁਤਾਬਕ ਉਨਟਾਰੀਓ ਦੇ ਹਾਈਵੇ 401 ਦੇ ਵੇਸਟਬਾਉਂਡ ਅਤੇ ਸਾਉਥ ਗਲੈਨਗੈਰੀ ਉਨਟਾਰੀਓ ਵਿਖੇ ਸ਼ਰਨ ਦਾ ਟਰੱਕ ਅੱਗੇ ਜਾ ਰਹੇ ਟਰੱਕ ਦੇ ਪਿਛਿਓਂ ਟਕਰਾ ਗਿਆ, ਜਿਸ ਕਾਰਨ ਸ਼ਰਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕ ਨੌਜਵਾਨ ਪੰਜਾਬ ਦੇ ਧਾਰੀਵਾਲ, ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਤ ਸੀ। ਇਹ ਹਾਦਸਾ ਸ਼ਾਮ ਦੇ 5:00 ਕੁ ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ’ਚ ਤਿੰਨ ਹੋਰ ਟਰੱਕ ਟਰੈਲਰ ਸ਼ਾਮਲ ਸਨ ਪਰ ਹੋਰ ਕਿਸੇ ਵੀ ਟਰੱਕ ਚਾਲਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।

Share