ਕੈਨੇਡਾ ’ਚ ਸਿੱਖਾਂ ਵਿਰੁੱਧ ਅਣਪਛਾਤਿਆਂ ਵੱਲੋਂ ਨਸਲੀ ਟਿੱਪਣੀਆਂ ਦੀ ਵਰਤੋਂ

92
Share

ਬਰੈਂਪਟਨ, 7 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ’ਚ ਸਿੱਖ ਵਿਰਾਸਤੀ ਮਹੀਨਾ ਸ਼ੁਰੂ ਹੋਣ ਮੌਕੇ ਪੀਲ ਡਿਸਟਿ੍ਰਕਟ ਸਕੂਲ ਬੋਰਡ ਵੱਲੋਂ ਕਰਵਾਏ ਸਮਾਗਮ ’ਚ ਨਸਲਵਾਦੀਆਂ ਵੱਲੋਂ ਵਿਘਨ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਆਨਲਾਈਨ ਸਮਾਗਮ ’ਚ ਐੱਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਵੀ ਸ਼ਾਮਲ ਹੋਏ। ਇਸ ਦੌਰਾਨ ਅਣਪਛਾਤੇ ਲੋਕਾਂ ਨੇ ਨਸਲੀ ਅਤੇ ਵਿਤਕਰੇ ਭਰਪੂਰ ਸ਼ਬਦਾਵਲੀ ਦੀ ਵਰਤੋਂ ਕੀਤੀ। ਪੀਲ ਡਿਸਟਿ੍ਰਕਟ ਸਕੂਲ ਬੋਰਡ ਵੱਲੋਂ ਸਮਾਗਮ ’ਚ ਸ਼ਾਮਲ ਸ਼ਖਸੀਅਤਾਂ ਅਤੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੀ ਗਈ ਹੈ। ਬੋਰਡ ਦੀ ਐਜੂਕੇਸ਼ਨ ਡਾਇਰੈਕਟਰ ਕੌਲੀਨ ਰਸਲ ਰੌਅਲਿਨਜ਼ ਅਤੇ ਸੁਪਰਵਾਈਜ਼ਰ ਬਰੂਸ ਰੌਡਰਿਗਜ਼ ਨੇ ਕਿਹਾ ਕਿ ਨਸਲੀ ਟਿੱਪਣੀ ਕਰਨ ਵਾਲਿਆਂ ਦੇ ਖਾਤੇ ਤੁਰੰਤ ਬਲੌਕ ਕਰ ਦਿੱਤੇ ਗਏ ਅਤੇ ਮਾਮਲੇ ਦੀ ਪੜਤਾਲ ਆਰੰਭੀ ਗਈ ਹੈ। ਉਨ੍ਹਾਂ ਕਿਹਾ ਕਿ ਨਸਲਵਾਦੀ ਟਿੱਪਣੀਆਂ ਸਿੱਧੇ ਤੌਰ ’ਤੇ ਸਿੱਖ, ਸਾਊਥ ਏਸ਼ੀਅਨ ਅਤੇ ਕਾਲਿਆਂ ਵਿਰੁੱਧ ਨਫ਼ਰਤ ਦੀ ਭਾਵਨਾ ਦਾ ਪ੍ਰਗਟਾਵਾ ਕਰਦੀਆਂ ਸਨ।

Share