ਕੈਨੇਡਾ ‘ਚ ਵੀਜ਼ਾ ਮਿਆਦ ਤੋਂ ਵੱਧ ਸਮਾਂ ਬਤੀਤ ਕਰਨ ‘ਤੇ ਹੋ ਸਕਦੀ ਹੈ ਅਪਰਾਧਿਕ ਕਾਰਵਾਈ!

404
Share

ਟੋਰਾਂਟੋ, 9 ਜੁਲਾਈ (ਪੰਜਾਬ ਮੇਲ)-ਦੂਜੇ ਦੇਸ਼ਾਂ ਤੋਂ ਕੈਨੇਡਾ ਆਉਣ-ਜਾਣ ਵਾਲੇ ਲੋਕਾਂ ਲਈ ਟਰੂਡੋ ਸਰਕਾਰ ਨੇ ਘੇਰਾ ਵਧਾਉਂਦਿਆਂ ਇਸ ਨੂੰ ਹਵਾਈ ਮੁਸਾਫ਼ਰਾਂ ‘ਤੇ ਵੀ ਲਾਗੂ ਕਰ ਦਿੱਤਾ ਹੈ। ਹੁਣ ਮਲਟੀਪਲ ਵੀਜ਼ਾ ਵਾਲੇ ਲੋਕ ਕੈਨੇਡਾ ਵਿਚ ਵੀਜ਼ਾ ਮਿਆਦ ਤੋਂ ਵੱਧ ਸਮਾਂ ਬਤੀਤ ਨਹੀਂ ਕਰ ਸਕਣਗੇ ਅਤੇ ਝੂਠ ਬੋਲਣ ਵਾਲਿਆਂ ਵਿਰੁੱਧ ਅਪਰਾਧਿਕ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਇਹ ਨਿਯਮ ਬੀਤੀ 25 ਜੂਨ ਤੋਂ ਲਾਗੂ ਹੋ ਗਏ ਹਨ, ਜਿਨ੍ਹਾਂ ਤਹਿਤ ਕਮਰਸ਼ੀਅਲ ਏਅਰਲਾਈਨਜ਼ ਵਾਸਤੇ ਲਾਜ਼ਮੀ ਹੈ ਕਿ ਉਹ ਆਪਣੇ ਮੁਸਾਫ਼ਰਾਂ ਦੀ ਮੁਕੰਮਲ ਜਾਣਕਾਰੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਮੁਹੱਈਆ ਕਰਵਾਉਣ। ਇਸ ਤੋਂ ਪਹਿਲਾਂ ਸਿਰਫ਼ ਜ਼ਮੀਨੀ ਰਸਤੇ ਕੈਨੇਡਾ ਵਿਚ ਦਾਖ਼ਲ ਹੋਣ ਅਤੇ ਬਾਹਰ ਜਾਣ ਵਾਲਿਆਂ ਦੀ ਬਾਇਓਗ੍ਰਾਫ਼ਿਕ ਜਾਣਕਾਰੀ ਸੀ. ਬੀ. ਐੱਸ. ਏ. ਵੱਲੋਂ ਇਕੱਤਰ ਕੀਤੀ ਜਾ ਰਹੀ ਸੀ। ਤਾਜ਼ਾ ਘਟਨਾਕ੍ਰਮ ਤਹਿਤ ਹਵਾਈ ਰਸਤੇ ਕੈਨੇਡਾ ਵਿਚ ਦਾਖ਼ਲ ਹੋਣ ਵਾਲਿਆਂ ਜਾਂ ਬਾਹਰ ਜਾਣ ਵਾਲਿਆਂ ਬਾਰੇ ਬੁਨਿਆਦੀ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।


Share