ਕੈਨੇਡਾ ’ਚ ਮੋਸਟ ਪਾਵਰਫੁੱਲ ਵੂਮੈਨ ਟੌਪ-100 ਦੇ ਸਨਮਾਨ ਲਈ ਨਾਵਾਂ ਦਾ ਐਲਾਨ

450
Share

-ਇਕੋ-ਇਕ ਪੰਜਾਬਣ ਚੁਣੀ ਗਈ ਇਸ ਵਕਾਰੀ ਸਨਮਾਨ ਲਈ
ਐਬਟਸਫੋਰਡ, 28 ਅਕਤੂਬਰ (ਪੰਜਾਬ ਮੇਲ)-ਕੈਨੇਡਾ ’ਚ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਕੰਮ ਕਰ ਰਹੀ ਸੰਸਥਾ ਵੂਮੈਨਜ਼ ਐਕਸਕਿਊਟਵ ਨੈੱਟਵਰਕ ਵੱਲੋਂ ਸਾਲ 2021 ਲਈ ਕੈਨੇਡਾ ’ਚ ਮੋਸਟ ਪਾਵਰਫੁੱਲ ਵੂਮੈਨ ਟੌਪ-100 ਦੇ ਸਨਮਾਨ ਲਈ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵੱਕਾਰੀ ਸਨਮਾਨ ਲਈ ਇਕੋ-ਇਕ ਪੰਜਾਬਣ ਵੈਨਕੂਵਰ ਨਿਵਾਸੀ ਜੱਗੀ ਸਹੋਤਾ ਵੀ ਚੁਣੀ ਗਈ ਹੈ। ਇਸ ਤੋਂ ਇਲਾਵਾ ਭਾਰਤੀ ਮੂਲ ਦੀਆਂ ਡਾ. ਅਨੰਨਿਆ ਮੁਖਰਜੀ, ਅੰਜੂ ਵਿਰਮਾਨੀ, ਭਾਵਨਾ ਸਚਦੇਵਾ, ਡਾ. ਪੂਜਾ ਵਿਸ਼ਵਾਨਾਥਨ ਤੇ ਅਨੂ ਬਿਡਾਨੀ ਨੂੰ ਵੀ ਇਹ ਸਨਮਾਨ ਮਿਲੇਗਾ। ਸੰਸਥਾ ਵੱਲੋਂ ਹਰ ਸਾਲ ਇਹ ਸਨਮਾਨ ਉਨ੍ਹਾਂ 100 ਔਰਤਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਸਮਾਜ-ਸੇਵਾ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੋਵੇ। ਕਿੰਗਸਟਨ ਦੀ ਕੁਈਨ ਯੂਨੀਵਰਸਿਟੀ ਤੋਂ ਐੱਮ.ਬੀ.ਏ. ਪਾਸ ਜੱਗੀ ਸਹੋਤਾ ਕੈਨੇਡਾ ਦੀ ਨਾਮਵਰ ਟੈਲੀਫ਼ੋਨ ਤੇ ਇੰਟਰਨੈੱਟ ਕੰਪਨੀ ਟੈਲਸ ’ਚ ਉਪ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੀ ਹੈ, ਜਿੱਥੇ ਉਹ ਆਪਣੇ ਖਪਤਕਾਰਾਂ ਨੂੰ ਸਿਹਤ ਸੰਬੰਧੀ ਜਾਗਰੂਕ ਕਰਦੀ ਹੈ। ਜੱਗੀ ਸਹੋਤਾ ਵੈਨਕੂਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਡਾਇਰੈਕਟਰ ਵੀ ਹੈ ਤੇ ਵੈਨਕੂਵਰ ਦੀ ਨਗਰਪਾਲਿਕਾ ਨੂੰ ਸਮਾਜਿਕ ਨਿਆਂ ਦੀ ਨਸਲੀ ਮੁੱਦਿਆਂ ਦੀ ਵੀ ਸਲਾਹਕਾਰ ਹੈ। ਇਨਾਮ ਵੰਡ ਸਮਾਗਮ 25 ਨਵੰਬਰ ਨੂੰ ਹੋਵੇਗਾ।

Share