ਕੈਨੇਡਾ ’ਚ ਭਾਰਤੀ ਮੂਲ ਦੇ ਚਾਰ ਲੋਕ ਧੋਖਾਧੜੀ ਮਾਮਲੇ ’ਚ ਗਿ੍ਰਫ਼ਤਾਰ

389
Share

ਓਨਟਾਰੀਓ, 24 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਕੈਨੇਡਾ ਦੀ ਓਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ (ਓ.ਪੀ.ਪੀ.) ਵੱਲੋਂ ਭਾਰਤੀ ਮੂਲ ਦੇ ਚਾਰ ਲੋਕ ਕਾਬੂ ਕੀਤੇ ਗਏ ਹਨ। ਇਨ੍ਹਾਂ ਸਾਰਿਆਂ ਨੂੰ ਬੋਲਟਨ ਦੇ ਇੱਕ ਹੋਟਲ ਤੋਂ ਇੱਕ ਲੱਖ ਡਾਲਰ ਦੇ ਕਰੀਬ ਚੋਰੀ ਦੇ ਚੈਕ ਅਤੇ ਚੋਰੀ ਦੀਆਂ ਆਈ.ਡੀ. (ਸਨਾਖਤੀ ਕਾਰਡ) ਦੀ ਧੋਖਾਧੜੀ ਕਰਨ ਅਤੇ ਨਾਲ ਹੀ ਵਰਤੋਂ ’ਚ ਲਿਆਂਦੀ ਜਾ ਸਕਣ ਵਾਲੀ ਮਸ਼ੀਨਰੀ ਤੇ ਹੋਰ ਜਾਅਲੀ ਕਾਗਜ਼ਾਤਾਂ ਸਮੇਤ ਗਿ੍ਰਫ਼ਤਾਰ ਕੀਤਾ ਗਿਆ, ਜਿਨ੍ਹਾਂ ਦੀ ਓਰੈਂਜਵਿਲ ਕਚਿਹਰੀ ਵਿਖੇ 31 ਮਈ ਨੂੰ ਪੇਸ਼ੀ ਹੋਣੀ ਹੈ।¿;
ਗਿ੍ਰਫ਼ਤਾਰ ਹੋਣ ਵਾਲਿਆਂ ਦੀ ਪਹਿਚਾਣ ਬਰੈਂਪਟਨ ਦੇ ਪ੍ਰਦੀਪ ਸਿੰਘ (21), ਬਰੈਂਪਟਨ ਦੇ ਗੁਰਦੀਪ ਬੈਂਸ (45), ਮਿਸੀਸਾਗਾ ਦੇ ਗੁਰਪ੍ਰੀਤ ਸਿੰਘ (21) ਦੇ ਤੌਰ ’ਤੇ ਹੋਈ ਹੈ। ਇਸ ਤੋ ਪਹਿਲਾਂ ਵੀ ਇਹ ਸਾਰੇ ਡਰੱਗ ਸਬੰਧਤ ਮਾਮਲਿਆ ’ਚ ਗਿ੍ਰਫ਼ਤਾਰ ਹੋ ਚੁੱਕੇ ਸਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਰੈਂਪਟਨ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਡਾਕ ਡੱਬਿਆਂ ਦੀਆਂ ਭੰਨਤੋੜ ਅਤੇ ਚਿੱਠੀ-ਪੱਤਰ ਚੋਰੀ ਕਰਨ ਦੀਆਂ ਕਈ ਵਾਰਦਾਤਾਂ ਅਕਸਰ ਹੁੰਦੀਆ ਹੀ ਰਹਿੰਦੀਆਂ ਹਨ।

Share