ਕੈਨੇਡਾ ‘ਚ ਬੀਮਾਰੀ ਨਾਲ ਪੰਜਾਬੀ ਨੌਜਵਾਨ ਦੀ ਮੌਤ

418
Share

ਸ਼ੇਰਪੁਰ, 23 ਅਕਤੂਬਰ (ਪੰਜਾਬ ਮੇਲ)-ਕਸਬਾ ਸ਼ੇਰਪੁਰ ਦੇ ਪਵਨ ਕੁਮਾਰ ਗਰਗ (ਪੱਪਾ) ਦੇ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਦੇ ਨੌਜਵਾਨ ਪੁੱਤਰ ਪੰਕਜ ਗਰਗ (23) ਸਾਲ ਦੀ ਕੈਨੇਡਾ ਵਿਖੇ ਬਿਮਾਰੀ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਵਨ ਕੁਮਾਰ ਵਲੋਂ ਆਪਣੇ ਪੁੱਤਰ ਪੰਕਜ ਗਰਗ ਨੂੰ ਕਰਜ਼ਾ ਚੁੱਕ ਕੇ ਪੜਨ ਲਈ 2 ਸਾਲ ਪਹਿਲਾਂ ਵਿਦੇਸ਼ ਭੇਜਿਆ ਸੀ ਅਤੇ 28 ਅਕਤੂਬਰ ਨੂੰ ਪੰਕਜ ਗਰਗ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ, ਉਸਨੂੰ ਤੇਜ਼ ਬੁਖ਼ਾਰ,ਖੰਘ ਅਤੇ ਤੇਜ਼ ਸਿਰ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸਨੂੰ ਕੈਨੇਡਾ ਦੇ ਸਾਊਥ ਮਸੋਕਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿੱਥੇ ਰਾਤ ਨੂੰ ਉਸਦੇ ਬਰੇਨ ਨੇ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਐਮਰਜੈਂਸੀ ‘ਚ ਸ਼ਿਫ਼ਟ ਕਰ ਦਿੱਤਾ ਗਿਆ।  ਜਾਣਕਾਰੀ ਅਨੁਸਾਰ ਪੰਕਜ ਦਾ ਬਰੇਨ 100 ਫ਼ੀਸਦੀ ਡੈੱਡ ਹੋ ਗਿਆ। ਜਿਸ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਤਿੰਨ ਦਿਨ ਤੱਕ ਵੈਟੀਲੇਟਰ ਤੇ ਰੱਖਿਆ ਪਰ ਕੋਈ ਸਫ਼ਲਤਾ ਹੱਥ ਨਹੀਂ ਲੱਗੀ। ਇਸ ਤੋਂ ਬਾਅਦ 22 ਅਕਤੂਬਰ ਨੂੰ ਸ਼ਾਮ 4 ਵਜੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੰਕਜ ਗਰਗ ਚੰਗੇ ਭਵਿੱਖ ਦੀ ਆਸ ਵਿਚ ਪੜ੍ਹਨ ਲਈ ਕੈਨੇਡਾ ਗਿਆ ਸੀ ਅਤੇ 2 ਭੈਣਾਂ ਦਾ ਇਕਲੋਤਾ ਭਰਾ ਸੀ। ਪੰਕਜ ਗਰਗ ਦੀ ਮੌਤ ਨਾਲ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਉੱਥੇ ਇਲਾਕੇ ਵਿਚ ਵੀ ਸੋਗ ਦੀ ਲਹਿਰ ਹੈ। ਪਬਲਿਕ ਹੈਲਪਲਾਈਨ ਦੇ ਕੋਮੀ ਪ੍ਰਧਾਨ ਐਡਵੋਕੇਟ ਨਵਲਜੀਤ ਗਰਗ, ਚੇਤਨ ਗੋਇਲ ਪੰਚ, ਠੇਕੇਦਾਰ ਸੰਜੇ ਸਿੰਗਲਾ, ਧਰਮਿੰਦਰ ਸਿੰਗਲਾ, ਮਾਸਟਰ ਹਰਬੰਸ ਸਿੰਘ ਸ਼ੇਰਪੁਰ , ਹਨੀ ਗਰਗ ਧਾਵਾ, ਵਿਪਨ ਗਰਗ ਆਦਿ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੈਨੇਡਾ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਮ੍ਰਿਤਕ ਨੌਜਵਾਨ ਦੀ ਦੇਹ ਜਲਦ ਤੋਂ ਜਲਦ ਭਾਰਤ ਭੇਜੀ ਜਾਵੇ।


Share