ਕੈਨੇਡਾ ’ਚ ਪੰਜਾਬੀ ਮੂਲ ਦੇ ਇਮੀਗ੍ਰੇਸ਼ਨ ਵਕੀਲ ਨੂੰ 22 ਮਹੀਨੇ ਦੀ ਕੈਦ

54
Share

-ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਲੋਕਾਂ ਨੂੰ ਕੈਨੇਡਾ ਵਿਚ ਪੱਕਾ ਕਰਾਉਣ ਦਾ ਦੋਸ਼
ਵੈਨਕੂਵਰ, 17 ਅਗਸਤ (ਪੰਜਾਬ ਮੇਲ)- ਇੱਥੋਂ ਦੀ ਅਦਾਲਤ ਨੇ ਲੋਕਾਂ ਨੂੰ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਕੈਨੇਡਾ ਵਿਚ ਪੱਕੇ ਕਰਾਉਣ ਵਾਲੇ ਇਮੀਗ੍ਰੇਸ਼ਨ ਵਕੀਲ ਬਲਰਾਜ ਸਿੰਘ ਭੱਟੀ (63) ਨੂੰ 22 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਦੋ ਸਾਲ ਪਹਿਲਾਂ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅਦਾਲਤ ਨੇ ਬਚਾਅ ਵਕੀਲ ਦੀਆਂ ਸਾਰੀਆਂ ਦਲੀਲਾਂ ਰੱਦ ਕਰ ਦਿੱਤੀਆਂ। ਇਸੇ ਤਰ੍ਹਾਂ ਉਨ੍ਹਾਂ ਸ਼ਰਤਾਂ ਤਹਿਤ ਘਰ ਵਿਚ ਨਜ਼ਰਬੰਦੀ ਦੀ ਅਪੀਲ ਵੀ ਨਹੀਂ ਮੰਨੀ। ਸੂਬਾਈ ਅਦਾਲਤ ਦੇ ਜੱਜ ਮਾਰਕ ਜੈਟੀ ਨੇ ਕਿਹਾ ਕਿ ਰੌਜਰ ਭੱਟੀ ਵਜੋਂ ਜਾਣੇ ਜਾਂਦੇ ਬਲਰਾਜ ਸਿੰਘ ਭੱਟੀ ਦੀਆਂ ਕਾਰਵਾਈਆਂ ਬਖਸ਼ਣਯੋਗ ਨਹੀਂ। ਇਸਤਗਾਸਾ ਅਨੁਸਾਰ ਉਹ ਦੇਸ਼ ਦੇ ਪਨਾਹ ਦੇਣ ਵਾਲੇ ਨਰਮ ਕਾਨੂੰਨ ਦੀ ਆੜ ਹੇਠ ਜਾਅਲੀ ਦਸਤਾਵੇਜ਼ ਬਣਾ ਕੇ ਲੋਕਾਂ ਨੂੰ ਪੱਕਾ ਕਰਾਉਂਦਾ ਰਿਹਾ ਹੈ।

Share