ਕੈਨੇਡਾ ‘ਚ ਪੁਲਿਸ ਨਾਕੇ ‘ਤੇ ਅਫ਼ਸਰ ‘ਚ ਗੱਡੀ ਮਾਰ ਕੇ ਭੱਜਣ ਵਾਲੀ ਭਾਰਤੀ ਬੀਬੀ ਹਿਰਾਸਤ ‘ਚ

453
Share

ਓਨਟਾਰੀਓ, 30 ਨਵੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਕੈਲੇਡਨ ਦੀ ਇਕ ਭਾਰਤੀ ਮੂਲ ਦੀ 45 ਸਾਲਾ ਬੀਬੀ ਗੀਤਾ ਨਾਇਰ ਨੂੰ ਹਿਰਾਸਤ ‘ਚ ਲਿਆ ਗਿਆ। ਵੀਰਵਾਰ ਸ਼ਾਮ ਨੂੰ 5:30 ਵਜੇ ਦੇ ਕਰੀਬ ਬੁੱਸ਼ ਸਟ੍ਰੀਟ ਅਤੇ ਅੋਲਡ ਮੇਨ ਸਟ੍ਰੀਟ ਤੇ ਇੱਕ ਪੁਲਿਸ ਨਾਕੇ ‘ਤੇ ਓ.ਪੀ.ਪੀ. ਅਫਸਰਾਂ ਨੂੰ ਸਾਹ ਦਾ ਸੈਂਪਲ ਦੇਣ ਦੀ ਬਜਾਏ ਅਫ਼ਸਰ ‘ਚ ਗੱਡੀ ਮਾਰ ਕੇ ਉਹ ਭੱਜ ਗਈ ਸੀ।
ਇਨ੍ਹਾਂ ਦੋਸ਼ਾਂ ਹੇਠ ਉਸ ਦੇ ਘਰ ਦੇ ਡਰਾਇਵ ਵੇਅ ਤੋਂ ਉਸ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਪੁਲਿਸ ਵੱਲੋਂ ਰੋਕਣ ‘ਤੇ ਸ਼ਰਾਬ ਟੈਸਟ ਦਾ ਸੈਂਪਲ ਦੇਣ ਦੇ ਇਸ਼ਾਰੇ ਤੋਂ ਬਾਅਦ ਗੀਤਾ ਨਾਇਰ ਨੇ ਗੱਡੀ ਪੁਲਿਸ ਅਫ਼ਸਰ ‘ਚ ਮਾਰ ਕੇ ਭਜਾ ਲਈ ਸੀ, ਜਿਸ ਨੂੰ ਬਾਅਦ ‘ਚ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।


Share