ਕੈਨੇਡਾ ’ਚ ਨਸ਼ੇ ਸਮੱਗਲ ਕਰਨ ਦੇ ਦੋਸ਼ ’ਚ 2 ਪੰਜਾਬੀ ਸਮੇਤ 3 ਗਿ੍ਰਫ਼ਤਾਰ

616
Share

ਟੋਰਾਂਟੋ, 18 ਅਗਸਤ (ਪੰਜਾਬ ਮੇਲ)-ਕੈਨੇਡਾ ’ਚ ਨਸ਼ਿਆਂ ਦੀ ਵੱਡੇ ਪੱਧਰ ’ਤੇ ਫੜੋ-ਫੜਾਈ ਬੀਤੇ ਮਹੀਨਿਆਂ ਤੋਂ ਜਾਰੀ ਹੈ, ਜਿਸ ਵਿਚ ਪੰਜਾਬੀ ਵੀ ਗਿ੍ਰਫ਼ਤਾਰ ਹੋ ਰਹੇ ਹਨ। ਦੱਖਣੀ ਓਨਟਾਰੀਓ ’ਚ ਪੁਲਿਸ ਨੇ ਬਰੈਂਪਟਨ ਜਿਓਰਜਟਾਊਨ ਤੇ ਵੈਲਿੰਗਟਨ ਕਾਊਂਟੀ ’ਚ ਬੀਤੇ ਦਿਨੀਂ ਤਿੰਨ ਸ਼ੱਕੀ ਗਿ੍ਰਫ਼ਤਾਰ ਕਰਨ ਅਤੇ ਉਨ੍ਹਾਂ ਦੇ ਘਰਾਂ ਤੇ ਕਾਰੋਬਾਰਾਂ ਵਿਚੋਂ 10 ਲੱਖ ਡਾਲਰ ਦੇ ਮੁੱਲ ਦੇ ਨਸ਼ੇ (ਕੋਕੀਨ, ਭੰਗ ਤੇ ਨਸ਼ੇ ਤਿਆਰ ਕਰਨ ਵਾਲੀਆਂ ਮਸ਼ੀਨਾਂ), ਬੰਦੂਕਾਂ ਅਤੇ 10,000 ਡਾਲਰ ਦੀ ਨਕਦੀ ਜ਼ਬਤ ਕਰਨ ਦਾ ਦਾਅਵਾ ਕੀਤਾ ਸੀ। ਸ਼ੱਕੀਆਂ ’ਚ ਅੰਮਿ੍ਰਤ ਸਿੰਘ (28) ਤੇ ਅਮਨਦੀਪ ਸਿੰਘ (25) ਸ਼ਾਮਿਲ ਹਨ। ਉਨ੍ਹਾਂ ਦੇ ਨਾਲ ਜੌਹਨ ਪਾਲ ਲਿਵਿੰਗਸਟਨ (50) ਵੀ ਕਾਬੂ ਕੀਤਾ ਗਿਆ ਹੈ, ਜੋ ਪਹਿਲਾ ਹੋਰ ਕੇਸਾਂ ’ਚ ਜ਼ਮਾਨਤ ’ਤੇ ਸੀ।

Share