ਕੈਨੇਡਾ ’ਚ ਦਸਤਾਰ ਨੂੰ ਮਿਲਿਆ ਮਾਣ; ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲ੍ਹੀ ਦੇ ਨਾਮ ’ਤੇ ਬਰੈਂਪਟਨ ’ਚ ਪਾਰਕ ਦਾ ਉਦਘਾਟਨ

303
Share

ਬਰੈਂਪਟਨ, 8 ਦਸੰਬਰ (ਬਲਜਿੰਦਰ ਸੇਖਾ/ਪੰਜਾਬ ਮੇਲ)- ਮੋਗਾ ਜ਼ਿਲ੍ਹਾ ਦੇ ਪਿੰਡ ਚੁੱਘਾ ਦੇ ਜੰਮਪਲ ਤੇ ਕੈਨੇਡਾ ਵਿਚ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਬਣਕੇ ਭਾਈਚਾਰੇ ਨੂੰ ਇਸ ਪੱਧਰ ਤੱਕ ਲੈ ਆਉਣਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।
ਬਰੈਂਪਟਨ ’ਚ ਮਾਣਯੋਗ ਗੁਰਬਖਸ਼ ਸਿੰਘ ਮੱਲ੍ਹੀ ਪਾਰਕ ਦਾ ਉਦਘਾਟਨ ਕੀਤਾ ਗਿਆ। ਯਾਦ ਰਹੇ ਸਰਦਾਰ ਮੱਲ੍ਹੀ ਕਾਰਨ ਅੱਜ ਦੇ ਸਾਡੇ ਸਾਰੇ ਸੰਸਦ ਮੈਂਬਰਾਂ ਲਈ ਔਟਵਾ ਜਾਣ ਦਾ ਰਸਤਾ ਤਿਆਰ ਹੋਇਆ। ਉਨ੍ਹਾਂ ਵੱਲੋਂ ਪਾਈ ਨਿਰਵਿਘਨ ਪੱਕੀ ਸੜਕ ’ਤੇ ਕਾਰ ਚਲਾਉਣਾ ਆਸਾਨ ਹੈ ਪਰ ਰੇਗਿਸਤਾਨ ਵਿਚ ਬਿਲਕੁਲ ਨਵਾਂ ਫੁੱਟਪਾਥ ਬਣਾਉਣਾ ਬਹੁਤ ਮੁਸ਼ਕਲ ਹੈ।
ਇਸ ਮੌਕੇ ਪੂਰੇ ਮੱਲ੍ਹੀ ਪਰਿਵਾਰ ਨੂੰ ਸਮੁੱਚੇ ਭਾਈਚਾਰੇ ਵਲੋਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਬਰੈਂਪਟਨ ਦੇ ਮੇਅਰ ਪੈਟਿਰਕ ਬਰਾਊਨ, ਸੂਬਾਈ ਲਿਬਰਲ ਆਗੂ ਡਿਲ ਡੂਕਾ, ਰਿਜ਼ਨਲ ਕੌਂਸਲਰ ਗੁਰਪ੍ਰੀਤ ਢਿੱਲੋਂ, ਸਿਟੀ ਕੌਂਸਲਰ ਹਰਕੀਰਤ ਸਿੰਘ, ਸੂਬਾਈ ਲਿਬਰਲ ਉਮੀਦਵਾਰ ਹਰਿੰਦਰ ਮੱਲ੍ਹੀ, ਲੰਡਨ ਤੋਂ ਮਨਪ੍ਰੀਤ ਕੌਰ ਬਰਾੜ, ਵਿੰਡਸਰ ਤੋਂ ਕੌਂਸਲਰ ਜੀਵਨ ਗਿੱਲ, ਸਾਬਕਾ ਸਿਟੀ ਕੌਂਸਲਰ ਵਿੱਕੀ ਢਿੱਲੋਂ ਤੇ ਵੱਡੀ ਗਿਣਤੀ ’ਚ ਮੀਡੀਆ ਹਾਜ਼ਰ ਸੀ। ਇਸ ਮੌਕੇ ਜਤਿੰਦਰ ਸਿੰਘ ਗਿੱਲ ਮੋਗਾ, ਸੈਕਰਾਮੈਂਟੋ ਤੋਂ ਗੁਰਜਤਿੰਦਰ ਸਿੰਘ ਰੰਧਾਵਾ, ਹਰਵਿੰਦਰ ਦੇਦ ਮੋਗਾ, ਬਲਜਿੰਦਰ ਸੇਖਾ, ਬਿੰਦਰ ਸਿੰਘ ਆਦਿ ਨੇ ਮੱਲ੍ਹੀ ਪਰਿਵਾਰ ਨੂੰ ਵਧਾਈਆਂ ਦਿੱਤੀਆਂ।

Share