ਕੈਨੇਡਾ ’ਚ ਡਰੱਗ ਮੰਗਵਾਉਣ ਦੇ ਦੋਸ਼ ’ਚ 3 ਪੰਜਾਬੀਆਂ ਸਮੇਤ 20 ਲੋਕ ਗ੍ਰਿਫ਼ਤਾਰ

56
Share

-ਅਮਰੀਕਾ ਤੇ ਮੈਕਸੀਕੋ ਤੋਂ ਡਰੱਗ ਨੂੰ ਕਮਰਸ਼ੀਅਲ ਟਰੱਕਾਂ ’ਚ ਲਿਆਂਦੇ ਸੀ ਕੈਨੇਡਾ
ਟੋਰਾਂਟੋ, 5 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਪ੍ਰਾਜੈਕਟ ‘ਗੇਟਵੇਅ’ ਦੇ ਤਹਿਤ ਨਾਇਗਰਾ ਰਿਜਨਲ ਪੁਲਿਸ, ਪੀਲ ਪੁਲਿਸ ਅਤੇ ਹੈਮਿਲਟਨ- ਨਾਇਗਰਾ ਡੀਟੈਚਮੈਂਟ ਆਫ਼ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵੱਲੋਂ ਕੀਤੇ ਗਏ ਸਾਂਝੇ ਅਭਿਆਨ ਵਿਚ ਇੱਥੇ 70 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਬਰਾਮਦ ਹੋਏ ਹਨ। ਇਸ ਮਾਮਲੇ ’ਚ ਕੁੱਲ 20 ਲੋਕ ਗ੍ਰਿਫ਼ਤਾਰ ਵੀ ਕੀਤੇ ਗਏ ਹਨ, ਜਿਨ੍ਹਾਂ ’ਚ 3 ਪੰਜਾਬੀ ਵੀ ਸ਼ਾਮਲ ਹਨ।
ਪੁਲਿਸ ਵੱਲੋਂ 10 ਮਹੀਨੇ ਦੇ ਚੱਲੇ ਅਭਿਆਨ ’ਚ ਵੱਡੀ ਪੱਧਰ ’ਤੇ ਕੋਕੀਨ, ਗੈਰ-ਕਾਨੂੰਨੀ ਭੰਗ, ਹਥਿਆਰ, ਚੋਰੀ ਦੀਆਂ ਗੱਡੀਆਂ ਤੇ ਨਕਦੀ ਵੀ ਬਰਾਮਦ ਹੋਈ ਹੈ। ਨਸ਼ੇ ਅਤੇ ਗੈਰ-ਕਾਨੂੰਨੀ ਸਾਮਾਨ ਮੈਕਸੀਕੋ ਅਤੇ ਅਮਰੀਕਾ ਤੋਂ ਕਮਰਸ਼ੀਅਲ ਟਰੱਕਾਂ ਤੇ ਹੋਰ ਢੰਗ-ਤਰੀਕਿਆਂ ਰਾਹੀਂ ਕੈਨੇਡਾ ਵਿਚ ਲਿਆਂਦਾ ਜਾਂਦਾ ਸੀ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ 20 ਕਥਿਤ ਦੋਸ਼ੀਆਂ ’ਚ 3 ਪੰਜਾਬੀ ਵੀ ਸ਼ਾਮਲ ਹਨ, ਜਿਨ੍ਹਾਂ ’ਚ ਬਰੈਂਪਟਨ ਨਾਲ ਸਬੰਧਤ ਹਰਪਾਲ ਭੰਗੂ (42) ਤੇ ਮਹਿਕਦੀਪ ਮਾਨ (24) ਅਤੇ ਮਿਲਟਨ ਨਾਲ ਸਬੰਧਤ ਰਘਬੀਰ ਸ਼ੇਰਗਿੱਲ (42) ਦੇ ਨਾਂ ਵਰਨਣਯੋਗ ਹਨ।

Share