ਕੈਨੇਡਾ ‘ਚ ਗੋਲੀਆਂ ਮਾਰ ਕੇ 22 ਸਾਲਾ ਨੌਜਵਾਨ ਦਾ ਕਤਲ: 3 ਸ਼ੱਕੀ ਕਾਬੂ

297
Share

ਟੋਰਾਂਟੋ, 28 ਅਕਤੂਬਰ (ਪੰਜਾਬ ਮੇਲ)-ਕੈਨੇਡਾ ਵਿਚ ਬੀਤੇ ਦਿਨ ਗੋਲੀਆਂ ਮਾਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਸਕਾਰਬੋਰੋਹ ਪੁਲਿਸ ਨੇ ਇਕ 22 ਸਾਲਾ ਨੌਜਵਾਨ ਦੇ ਕਤਲ ਦੇ ਦੋਸ਼ ਵਿਚ 3 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ। ਟੋਰਾਂਟੋ ਪੁਲਿਸ ਨੂੰ ਸ਼ਾਮ 5.30 ਵਜੇ ਐੱਲ.ਸੀ.ਬੀ.ਓ. ਸਟੋਰ ਵਿਚ ਫੋਨ ਕਰਕੇ ਸੱਦਿਆ ਗਿਆ। ਇੰਸਪੈਕਟਰ ਮਨਦੀਪ ਮਾਨ ਨੇ ਦੱਸਿਆ ਕਿ ਜਦ ਪੁਲਿਸ ਵਾਲੇ ਉੱਥੇ ਪੁੱਜੇ, ਤਾਂ ਇਕ ਨੌਜਵਾਨ ਜ਼ਖ਼ਮੀ ਹਾਲਤ ਵਿਚ ਤਫੜ ਰਿਹਾ ਸੀ।
ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਥੋੜ੍ਹੀ ਦੇਰ ਬਾਅਦ ਹੀ ਉਸ ਨੇ ਦਮ ਤੋੜ ਦਿੱਤਾ। ਪੀੜਤ ਤੇ ਸ਼ੱਕੀਆਂ ਬਾਰੇ ਪੁਲਿਸ ਨੇ ਪਛਾਣ ਸਾਂਝੀ ਨਹੀਂ ਕੀਤੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਨ੍ਹਾਂ ਨੇ 3 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸ਼ੱਕੀ ਬੰਦੂਕ ਨਾਲ ਹਮਲਾ ਕਰਨ ਮਗਰੋਂ ਡਾਨਫੋਰਥ ਐਵੇਨਿਊ ਤੋਂ ਵਾਹਨ ਰਾਹੀਂ ਭੱਜ ਗਏ।


Share