ਕੈਨੇਡਾ ’ਚ ਕਿਸਾਨ ਅੰਦੋਲਨ ਦੀ ਹਮਾਇਤ ’ਚ ਕੱਢੀ ਗਈ ਹੈਲੀਕਾਪਟਰ ਰੈਲੀ!

597
Share

ਟੋਰਾਂਟੋ, 5 ਜਨਵਰੀ (ਪੰਜਾਬ ਮੇਲ)- ਕੈਨੇਡਾ ’ਚ ਪੰਜਾਬੀਆਂ ਵਲੋਂ ਭਾਰਤ ’ਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਦਿਆਂ ਬੀਤੇ ਦਿਨੀਂ ਇਕ ਵੱਖਰੇ ਤਰੀਕੇ ਨਾਲ ਰੈਲੀ ਕੱਢੀ ਗਈ। ਪਹਿਲਾਂ ਤਾਂ ਇੱਥੇ ਗੱਡੀਆਂ ਤੇ ਟਰੈਕਟਰਾਂ ਰਾਹੀਂ ਕੱਢੀਆਂ ਜਾਂਦੀਆਂ ਸਨ ਪਰ ਇਸ ਵਾਰ ਹੈਲੀਕਾਪਟਰ ਰਾਹੀਂ ਰੈਲੀ ਕੱਢੀ ਗਈ, ਜੋ ਚਰਚਾ ਦਾ ਵਿਸ਼ਾ ਰਿਹਾ।¿;
ਪੰਜਾਬੀਆਂ ਵਲੋਂ ਸਾਂਝੇ ਤੌਰ ’ਤੇ ਟੋਰਾਂਟੋ ਇਲਾਕੇ ਵਿਚ ਇਕ ਹੈਲੀਕਾਪਟਰ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਦਾ ਸੰਕੇਤਕ ਤੌਰ ’ਤੇ ਨਾਮ ਕਿਸਾਨਾਂ ਦੇ ਟਰੈਕਟਰ ਤੋਂ ਹੈਲੀਕਾਪਟਰ ਤੱਕ ਨਾਲ ਜੋੜਨ ਲਈ ‘ਟਰੈਕਟਰ ਟੂ ਚਾਪਰ’ ਰੈਲੀ ਰੱਖਿਆ ਗਿਆ ਸੀ।
ਟੋਰਾਂਟੋ ਇਲਾਕੇ ’ਚ ਪੈਂਦੇ ਹਾਈਵੇਜ਼, ਸੀ.ਐੱਨ. ਟਾਵਰ, ਵੱਡੇ ਗੁਰਦੁਆਰਾ ਸਾਹਿਬਾਨ ਦੇ ਇਲਾਕੇ ’ਚ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਇਲਾਕਿਆਂ ਦੇ ਉਪਰੋਂ ਇਕ ਹੈਲੀਕਾਪਟਰ ਉਡਾਇਆ ਗਿਆ। ਇਸ ਮੌਕੇ ’ਤੇ ਜਗ੍ਹਾ-ਜਗ੍ਹਾ ਲੋਕਾਂ ਦੇ ਇਕੱਠ ਹੋਏ। ਹੈਲੀਕਾਪਟਰ ਉਨ੍ਹਾਂ ਦੇ ਉਪਰ ਉਡਾਰੀ ਭਰਦਾ ਰਿਹਾ ਤੇ ਜੈਕਾਰਿਆਂ ਦੀ ਗੂੰਜ ਨਾਲ ਹੈਲੀਕਾਪਟਰ ਦਾ ਸਵਾਗਤ ਕੀਤਾ ਜਾਂਦਾ ਰਿਹਾ। ਪੰਜਾਬੀਆਂ ਦੀ ਇਸ ਪਹਿਲ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ।

Share