ਕੈਨੇਡਾ ’ਚ ਕਰੋਨਾਵਾਇਰਸ ਦਾ ਤੀਜਾ ਵੇਰੀਐਂਟ ਮਿਲਣ ਨਾਲ ਸਿਹਤ ਮਾਹਰਾਂ ਦੀ ਵਧੀ ਚਿੰਤਾ

121
Share

-ਓਨਟਾਰੀਓ ’ਚ ਕੀਤੀਆਂ ਜਾ ਸਕਦੀਆਂ ਨੇ ਹੋਰ ਸਖ਼ਤ ਪਾਬੰਦੀਆਂ
ਟੋਰਾਂਟੋ, 9 ਫਰਵਰੀ (ਪੰਜਾਬ ਮੇਲ)- ਕੈਨੇਡਾ ’ਚ ਕੋਰੋਨਾ ਵਾਇਰਸ ਦਾ ਤੀਜਾ ਵੇਰੀਐਂਟ ਮਿਲਣ ਨਾਲ ਸਿਹਤ ਮਾਹਰਾਂ ਦੀ ਚਿੰਤਾ ਹੋਰ ਵੱਧ ਗਈ ਹੈ। ਯੂ. ਕੇ. ਅਤੇ ਅਫਰੀਕਾ ਵਿਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਇਲਾਵਾ ਇਕ ਹੋਰ ਵੇਰੀਐਂਟ ਕੈਨੇਡਾ ਦੇ 7 ਸੂਬਿਆਂ ’ਚ ਮਿਲਿਆ ਹੈ। ਕੈਨੇਡਾ ’ਚ ਪਹਿਲਾ ਮਾਮਲਾ ਓਨਟਾਰੀਓ ਸੂਬੇ ਵਿਚੋਂ ਮਿਲਿਆ ਹੈ, ਜੋ ਕਿ ਪਹਿਲਾਂ ਬ੍ਰਾਜ਼ੀਲ ਵਿਚ ਪਾਇਆ ਗਿਆ ਸੀ, ਜਿਸ ਨੂੰ ਪੀ. 1. ਵੇਰੀਐਂਟ ਨਾਂ ਦਿੱਤਾ ਗਿਆ ਹੈ।
ਵਿਸ਼ਵ ਭਰ ’ਚ ਕੈਨੇਡਾ ਦਾ ਸੂਬਾ ਓਨਟਾਰੀਓ ਹੀ ਅਜਿਹਾ ਹੈ, ਜਿੱਥੇ ਕੋਰੋਨਾ ਦੇ ਤਿੰਨੋਂ ਵੇਰੀਐਂਟ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਬ੍ਰਾਜ਼ੀਲ ਦੀ ਯਾਤਰਾ ਕਰਕੇ ਕੈਨੇਡਾ ਪਰਤਿਆ ਸੀ, ਫਿਲਹਾਲ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਪੂਰਾ ਧਿਆਨ ਰੱਖ ਰਹੇ ਹਨ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਪਾਬੰਦੀਆਂ ਸਬੰਧੀ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਓਨਟਾਰੀਓ ਵਿਚ ਪਾਬੰਦੀਆਂ ਹੋਰ ਸਖ਼ਤ ਕੀਤੀਆਂ ਜਾ ਸਕਦੀਆਂ ਹਨ।

Share