ਕੈਨੇਡਾ ’ਚ ਐਕਸਪ੍ਰੈੱਸ ਐਂਟਰੀ ’ਚੋਂ 138000 ਅਰਜ਼ੀਆਂ ਵਿਚਾਰ ਅਧੀਨ

438
Share

ਟੋਰਾਂਟੋ, 16 ਦਸੰਬਰ (ਪੰਜਾਬ ਮੇਲ)- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਬੀਤੇ ਮਹੀਨਿਆਂ ਦਨਰਾਨ ਐਕਸਪ੍ਰੈਸ ਐਂਟਰੀ ’ਚੋਂ ਕੱਢੇ ਗਏ ਡਰਾਅ ਤੋਂ ਬਾਅਦ ਇਸ ਸਮੇਂ ਪੱਕੀ ਇਮੀਗ੍ਰੇਸ਼ਨ ਦੀਆਂ ਲਗਪਗ 138000 ਅਰਜ਼ੀਆਂ ਵਿਚਾਰ ਅਧੀਨ ਹਨ। ਉਨ੍ਹਾਂ ਅਰਜ਼ੀਆਂ ’ਚ 48000 ਤੋਂ ਵੱਧ ਉਨ੍ਹਾਂ ਕਾਮਿਆਂ ਅਤੇ ਸਾਬਕਾ ਵਿਦਿਅਰਥੀਆਂ ਦੀਆਂ ਅਰਜ਼ੀਆਂ ਵੀ ਹਨ, ਜਿਨ੍ਹਾਂ ਨੇ 2021 ’ਚ 6 ਮਈ ਤੋਂ 5 ਨਵੰਬਰ ਤੱਕ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਅਪਲਾਈ ਕਰਨ ਦੇ ਵਿਸ਼ੇਸ਼ ਮੌਕੇ ਦਾ ਲਾਭ ਉਠਾਇਆ ਤੇ ਸਮੇਂ ਸਿਰ ਸ਼ਰਤਾਂ ਪੂਰੀਆਂ ਕਰਕੇ ਅਰਜ਼ੀਆਂ ਕਰ ਦਿੱਤੀਆਂ ਸਨ। ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ (ਪੀ.ਐੱਨ.ਪੀ.) ਤਹਿਤ ਇਸ ਸਮੇਂ 38000 ਦੇ ਕਰੀਬ ਅਜਿਹੀਆਂ ਅਰਜ਼ੀਆਂ ਵਿਚਾਰ ਅਧੀਨ ਹਨ, ਜਿਨ੍ਹਾਂ ਦਾ ਫੈਸਲਾ 2022 ਦੇ ਪਹਿਲੇ ਕੁਝ ਮਹੀਨਿਆਂ ਦੌਰਾਨ ਹੋ ਜਾਣ ਦੀ ਸੰਭਾਵਨਾ ਹੈ। ਬੀਤੇ ਸਤੰਬਰ ਅਤੇ ਅਕਤੂਬਰ ਮਹੀਨਿਆਂ ਦੌਰਾਨ ਹਰੇਕ ਮਹੀਨੇ ਲਗਭਗ 1700 ਪੀ. ਐੱਨ. ਪੀ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾਂਦਾ ਰਿਹਾ ਹੈ ਅਤੇ ਹਰੇਕ ਮਹੀਨੇ 14300 ਦੇ ਕਰੀਬ ਕੈਨੇਡੀਅਨ ਐਕਸਪੀਰੀਅੰਸ ਕਲਾਸ (ਸੀ.ਈ.ਸੀ.) ਅਰਜ਼ੀਆਂ ਦਾ ਫੈਸਲਾ ਹੁੰਦਾ ਰਿਹਾ ਹੈ। 2021 ਦੌਰਾਨ ਕੈਨੇਡਾ ਸਰਕਾਰ ਨੇ ਦੇਸ਼ ’ਚ ਮੌਜੂਦ ਵਿਦੇਸ਼ੀਆਂ ਨੂੰ ਪੱਕੇ ਕਰਨ ਨੂੰ ਪਹਿਲ ਦਿੱਤੀ ਕਿਉਂਕਿ ਜਿਸ ’ਚ ਸਭ ਤੋਂ ਵੱਧ ਚਰਚਾ ਫਰਵਰੀ 2021 ਦੇ ਜੰਬੋ ਡਰਾਅ ਦੀ ਹੋਈ, ਜਿਸ ਨਾਲ 27332 ਕਾਮਿਆਂ ਅਤੇ ਸਾਬਕਾ ਵਿਦਿਆਰਥੀਆਂ ਨੂੰ ਆਸਾਨ ਸ਼ਰਤਾਂ ਪੂਰੀਆਂ ਕਰਕੇ ਪੱਕੇ ਹੋਣ ਦਾ ਮੌਕਾ ਮਿਲਿਆ।¿;
ਬੀਤੀ 10 ਦਸੰਬਰ ਨੂੰ ਐਕਸਪ੍ਰੈੱਸ ਐਂਟਰੀ ਦਾ ਪੀ.ਐੱਨ.ਪੀ. ’ਚੋਂ ਇਕ ਡਰਾਅ ਕੱਢਿਆ ਗਿਆ, ਜਿਸ ਵਿਚ 1032 ਉਮੀਦਵਾਰਾਂ ਨੂੰ (698 ਜਾਂ ਵੱਧ ਨੰਬਰਾਂ ਨਾਲ) ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਮਿਲ ਗਿਆ ਹੈ। ਇਹ ਵੀ ਕਿ ਹਾਲ ਦੀ ਘੜੀ ਕੈਨੇਡਾ ’ਚ ਸਿਹਤ ਸੇਵਾਵਾਂ, ਖੇਤੀਬਾੜੀ ਲਈ ਕਾਮਿਆਂ ਅਤੇ ਵਿਦਿਆਰਥੀ ਦੀਆਂ ਅਰਜ਼ੀਆਂ ਪਹਿਲ ਦੇ ਆਧਾਰ ’ਤੇ ਨਿਪਟਾਈਆਂ ਜਾ ਰਹੀਆਂ ਹਨ।¿;
ਤਾਜ਼ਾ ਜਾਣਕਾਰੀ ਅਨੁਸਾਰ ਪਤਾ ਲੱਗ ਰਿਹਾ ਹੈ ਕਿ ਭਾਰਤ ਤੋਂ ਵਿਦਿਆਰਥੀਆਂ ਦੀਆਂ ਸਟੱਡੀ ਪਰਮਿਟ ਅਰਜ਼ੀਆਂ ਰੱਦ ਹੋਣ ਦੀ ਦਰ ਵਧ ਰਹੀ ਹੈ ਪਰ ਦੱਖਣੀ ਅਮਰੀਕੀ ਅਤੇ ਪੂਰਬੀ ਏਸ਼ੀਆ ਦੇ ਦੇਸ਼ਾਂ ਤੋਂ ਨੌਜਵਾਨਾਂ ਦੀਆਂ ਅਰਜ਼ੀਆਂ ਵੱਧ ਸਵੀਕਾਰ ਹੋ ਰਹੀਆਂ ਹਨ।

Share