ਕੈਨੇਡਾ ’ਚ ਉਤਪੀੜਨ ਮਾਮਲਿਆਂ ’ਚ ਦੋਸ਼ੀ ਕਰਾਰ ਪੰਜਾਬੀ ਨੌਜਵਾਨ ਨੂੰ ਕੀਤਾ ਜਾ ਸਕਦੈ ਡਿਪੋਰਟ

241
Share

ਨਿਊਯਾਰਕ/ਉਨਟਾਰੀਓ, 22 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)-ਪੰਜਾਬੀ ਨੌਜਵਾਨ ਸਰਨਜੀਤ ਸਿੰਘ (ਉਮਰ 22) ਸਾਲ ਨੂੰ ਕੈਨੇਡਾ ਦੇ ਸ਼ਹਿਰ ਲੰਡਨ ਅਤੇ ਵੈਸਟਰਨ ਯੂਨੀਵਰਸਿਟੀ ਦੇ ਕੈਂਪਸ ਦੇ ਨੇੜੇ ਕਈ ਔਰਤਾਂ ਨਾਲ ਅਪਰਾਧਿਕ ਉਤਪੀੜਨ (ਕ੍ਰਿਮੀਨਲ ਹਰਾਸਮੈਂਟ) ਦੇ ਦੋਸ਼ ਹੇਠ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ। ਲੰਡਨ ਨਿਵਾਸੀ 22 ਸਾਲਾ ਸਰਨਜੀਤ ਸਿੰਘ ਨੂੰ ਵੀਰਵਾਰ ਨੂੰ ਗਿ੍ਰਫ਼ਤਾਰੀ ਤੋਂ 2 ਮਹੀਨਿਆਂ ਤੋਂ ਵੱਧ ਸਮੇਂ ਬਾਅਦ ਅਪਰਾਧਿਕ ਉਤਪੀੜਨ ਦੇ 6 ਮਾਮਲਿਆਂ ਲਈ ਦੋਸ਼ੀ ਠਹਿਰਿਆ ਗਿਆ ਹੈ।
ਉਥੇ ਹੀ ਸਰਨਜੀਤ ਸਿੰਘ ਨੇ ਵੀ ਆਪਣੇ ਉਤੇ ਲੱਗੇ ਹੋਏ ਦੋਸ਼ਾਂ ਨੂੰ ਲੰਘੇ ਵੀਰਵਾਰ ਅਦਾਲਤ ਵਿਚ ਸਵੀਕਾਰ ਕਰ ਲਿਆ ਸੀ। ਸਰਨਜੀਤ ਸਿੰਘ ਨੂੰ ਪਿਛਲੇ ਸਾਲ 13 ਨਵੰਬਰ ਨੂੰ ਕ੍ਰਿਮੀਨਲ ਹਰਾਸਮੈਂਟ ਦੇ ਦੋਸ਼ਾਂ ਤਹਿਤ ਚਾਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਇਕ ਦਰਜਨ ਤੋਂ ਵੱਧ ਪੀੜਤ ਸਨ ਅਤੇ ਜ਼ਿਆਦਾਤਰ ਵੈਸਟਰਨ ਯੂਨੀਵਰਸਟੀ ਨਾਲ ਸਬੰਧਤ ਵਿਦਿਆਰਥਣਾਂ ਸ਼ਾਮਲ ਸਨ।

Share